Sunday, October 18, 2026
Home Latest ਬਨੂੜ ਦੇ ਕਬੱਡੀ ਖਿਡਾਰੀ ਦੀ ਸੱਪ ਦੇ ਡੱਗਣ ਕਾਰਨ ਹੋਈ ਮੌਤ

ਬਨੂੜ ਦੇ ਕਬੱਡੀ ਖਿਡਾਰੀ ਦੀ ਸੱਪ ਦੇ ਡੱਗਣ ਕਾਰਨ ਹੋਈ ਮੌਤ

ਬਨੂੜ (ਦ ਸਟੈਲਰ ਨਿਊਜ਼)। ਬਨੂੜ ਦੇ ਕਬੱਡੀ ਖਿਡਾਰੀ ਦੀ ਸੱਪ ਦੇ ਡੱਗਣ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਹਿਚਾਣ ਜਗਦੀਪ ਸਿੰਘ ਮੀਨੂੰ ਉਮਰ 30 ਸਾਲਾਂ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਕੁੱਝ ਦਿਨ ਪਹਿਲਾਂ ਖੇਤਾਂ ਵਿੱਚੋਂ ਚਾਰਾ ਲੈਣ ਗਏ ਜਗਦੀਪ ਨੂੰ ਸੱਪ ਨੇ ਡੰਗ ਲਿਆ ਸੀ, ਉਸਨੂੰ ਤੁਰੰਤ ਨੇੜਲੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਕਿ ਡਾਕਟਰਾਂ ਨੇ ਉਸਦੀ ਹਾਲਤ ਨੂੰ ਦੇਖਦੇ ਹੋਏ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਸੀ।

Advertisements

ਜਿੱਥੇ ਕਿ ਇਲਾਜ ਦੌਰਾਨ ਉਸਦੀ ਮੌਤ ਹੋ ਗਈ ਹੈ। ਜਗਦੀਪ ਮਾਪਿਆਂ ਦਾ ਇਕਲੌਤਾ ਪੁੱਤ ਸੀ ਜਗਦੀਪ ਦੀ ਮੌਤ ਖਬਰ ਸੁਣ ਕੇ ਪਰਿਵਾਰਕ ਮੈਬਰਾਂ ਤੇ ਪਿੰਡ ਵਾਸੀਆਂ ਵਿੱਚ ਸੋਗ ਦੀ ਲਹਿਰ ਪੈਦਾ ਹੋ ਗਈ।

LEAVE A REPLY

Please enter your comment!
Please enter your name here