
ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਸ. ਰਾਣਾ ਗੁਰਜੀਤ ਸਿੰਘ ਵਿਧਾਇਕ ਕਪੂਰਥਲਾ ਦੇ ਦਿਸ਼ਾ-ਨਿਰਦੇਸ਼ ਤੇ ਹਲਕਾ ਯੂਥ ਪ੍ਰਧਾਨ ਗੁਰਪ੍ਰੀਤ ਸਿੰਘ ‘ਗੋਪੀ’ ਨੇ ਆਪਣੇ ਅਧਿਕਾਰ ਦੀ ਵਰਤੋਂ ਕਰਦੇ ਹੋਏ ਪਿੰਡ ਡੈਣਵਿੰਡ ਅਤੇ ਪਿੰਡ ਫੂਲੇਵਾਲਾ ਵਿਖੇ ਹਲਕਾ ਯੂਥ ਕਾਂਗਰਸ ਕਪੂਰਥਲਾ ਦੇ ਸਾਥੀਆਂ ਦੀ ਪਿੰਡ ਪੱਧਰ ਤੇ ਨਿਯੁਕਤੀ ਕੀਤੀ। ਜਿਸ ਵਿੱਚ ਵਿਨੈਂ ਨੂੰ ਡੈਣਵਿੰਡ/ਫੂਲੇਵਾਲਾ ਦਾ ਸਾਂਝਾ ਮੀਤ ਪ੍ਰਧਾਨ ਬਣਾਇਆ ਗਿਆ ਤੇ ਡੈਣਵਿੰਡ ਦਾ ਰਣਜੀਤ ਸਿੰਘ ਨੂੰ ਪ੍ਰਧਾਨ ਤੇ ਗੁਰਮੇਲ ਸਿੰਘ ਤੇ ਗੁਰਪਾਲ ਸਿੰਘ ਨੂੰ ਮੀਤ ਪ੍ਰਧਾਨ ਪਿੰਡ ਫੂਲੇਵਾਲਾ, ਬਲਵਿੰਦਰ ਸਿੰਘ ਨੂੰ ਪ੍ਰਧਾਨ ਤੇ ਸੁਰਜੀਤ ਸਿੰਘ ਨੂੰ ਮੀਤ ਪ੍ਰਧਾਨ ਦਾ ਨਿਯੁਕਤੀ ਪੱਤਰ ਦਿੱਤਾ।

ਇਸ ਮੌਕੇ ਤੇ ਸੁਖਬੀਰ ਸਿੰਘ ਸੰਧੂ ਸੱਕਤਰ ਰਾਣਾ ਗੁਰਜੀਤ ਸਿੰਘ, ਸੂਜਲ ਮਲਹੋਤਰਾ ਸੀਨੀਅਰ ਮੀਤ ਪ੍ਰਧਾਨ ਹਲਕਾ ਯੂਥ ਕਾਂਗਰਸ,ਰਾਜਕੁਮਾਰ ਸਰਪੰਚ ਡੈਣਵਿੰਡ, ਬਾਬਾ ਸੋਨੂੰ ਸਰਪੰਚ ਫੂਲੇਵਾਲਾ, ਹਰਭਜਨ ਸਿੰਘ ਲੰਬੜਦਾਰ, ਕਨਵ ਪਾਸੀ ਜਿਲਾ ਸੋਸ਼ਲ ਮੀਡੀਆ ਵਿੰਗ ਮੀਦ ਪ੍ਰਧਾਨ, ਜਗੁਰ ਸਿੰਘ,ਪਿਆਰਾ ਸਿੰਘ, ਰਵੀ ਪਲ, ਬੂਟਾ ਸਿੰਘ, ਸੰਤੋਖ ਸਿੰਘ, ਦਲਵੀਰ ਸਿੰਘ ਆਦਿ ਹਾਜ਼ਿਰ ਸਨ।












