
ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਕਪੂਰਥਲਾ ਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ਤੇ ਸੋਮਵਾਰ ਸਵੇਰੇ ਸੱਤਿਨਾਰਾਇਣ ਮੰਦਿਰ ਕਮੇਟੀ ਵੱਲੋਂ ਪ੍ਰਭਾਤ ਫੇਰੀ ਕੱਢੀ ਗਈ।ਇਸ ਮੌਕੇ ਸੈਂਕੜੇ ਸ਼ਰਧਾਲੂਆਂ ਅਤੇ ਸ਼ਹਿਰ ਵਾਸੀਆਂ ਨੇ ਸ਼ਿਰਕਤ ਕੀਤੀ।ਹਿੰਦੂਆਂ ਦੇ ਪਵਿੱਤਰ ਤਿਉਹਾਰ ਜਨਮਾਸ਼ਟਮੀ ਨੂੰ ਲੈ ਕੇ ਸਤਿਨਾਰਾਇਣ ਮੰਦਿਰ ਤੋਂ ਸਵੇਰੇ 5 ਵਜੇ ਪ੍ਰਭਾਤਫੇਰੀ ਸ਼ੁਰੂ ਹੋ ਹੋਈ ਤੇ ਸ਼ਹਿਰ ਦੇ ਸਦਰ ਬਾਜ਼ਾਰ,ਭਗਤ ਸਿੰਘ ਚੌਕ, ਜਾਨਕੀ ਦਾਸ,ਬਾਣੀਆ ਬਾਜ਼ਾਰ ਤੋਂ ਹੁੰਦੀ ਹੋਈ ਸਤਿਨਾਰਾਇਣ ਮੰਦਿਰ ਵਿਖੇ ਪਹੁੰਚ ਕੇ ਸੰਪਨ ਹੋਈ। ਮੰਦਰ ਦੇ ਵਿਹੜੇ ਵਿੱਚ ਰਸਮੀ ਪੂਜਾ ਹੋਈ।ਸੰਕੀਰਤਨ ਮੰਡਲੀਆਂ ਨੇ ਸ੍ਰੀ ਕ੍ਰਿਸ਼ਨ ਦੀ ਮਹਿਮਾ ਗਾਇਨ ਕੀਤੀ।ਰਾਧਾ ਕ੍ਰਿਸ਼ਨ ਦੀ ਪਾਲਕੀ ਨੂੰ ਫੁੱਲਾਂ ਨਾਲ ਸਜਾਇਆ ਗਿਆ।ਭਗਤਾਂ ਨੇ ਪਾਲਕੀ ਤੇ ਫੁੱਲਾਂ ਦੀ ਵਰਖਾ ਕੀਤੀ।ਇਸ ਦੌਰਾਨ ਵੱਖ-ਵੱਖ ਥਾਵਾਂ ਤੇ ਭ ਪ੍ਰਭਾਤ ਫੇਰੀ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ। ਇਸ ਦੌਰਾਨ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਵੱਖ-ਵੱਖ ਭਜਨਾ ਦਾ ਗਾਇਨ ਕੀਤਾ ਗਿਆ।ਇਸ ਦੌਰਾਨ ਸਾਰੀਆਂ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਆਰਤੀ ਕੀਤੀ।ਪ੍ਰਭਾਤ ਫੇਰੀ ਮੌਕੇ ਸ਼ਹਿਰ ਦੀਆ ਧਾਰਮਿਕ, ਸਮਾਜਿਕ, ਰਾਜਨੀਤਿਕ ਜੱਥੇਬੰਦੀਆਂ ਦੇ ਸੀਨੀਅਰ ਆਗੂ ਵੀ ਹਾਜ਼ਰ ਰਹੇ।

ਸ਼੍ਰੀ ਸਤਿਨਾਰਾਇਣ ਮੰਦਿਰ ਹਮੇਸ਼ਾ ਹੀ ਧਾਰਮਿਕ ਸਮਾਗਮ ਦਾ ਆਯੋਜਨ ਕਰਦਾ ਰਹਿੰਦਾ ਹੈ। ਫਿਰ ਚਾਹੇ ਕੋਈ ਤਿਉਹਾਰ ਹੋਵੇ ਜਾ ਨਾ ਹੋਵੇ। ਇਸ ਮੌਕੇ ਸਤਿਨਾਰਾਇਣ ਮੰਦਿਰ ਪ੍ਰਬੰਧਕ ਕਮੇਟੀ ਦੇ ਸੇਵਾਦਾਰ ਨਰੇਸ਼ ਗੋਸਾਈ, ਡਾ. ਰਜਿੰਦਰ ਭੋਲਾ, ਰਵਿੰਦਰ ਅਗਰਵਾਲ, ਰੋਹਿਤ ਅਗਰਵਾਲ, ਅਰਿਹੰਤ ਅਗਰਵਾਲ, ਡਾ. ਰਣਵੀਰ ਕੌਸ਼ਲ, ਅਜੇ ਕੋਹਲੀ, ਪੰਕਜ, ਅਖਿਲ ਬਾਂਸਲ, ਅਭਿਨਵ, ਸੁਸ਼ੀਲ ਸੂਰੀ, ਜਤਿੰਦਰ ਸੂਰੀ, ਅਨਿਲ ਗੁਪਤਾ, ਰਾਜੇਸ਼ ਸੂਰੀ, ਕੁਲਦੀਪ ਸ਼ਰਮਾ, ਨਰੇਸ਼ ਪੰਡਿਤ, ਕਰਨ ਮਹਾਜਨ, ਜੀਵਨ ਵਾਲੀਆ, ਨਰਾਇਣ ਦਾਸ, ਓਮਪ੍ਰਕਾਸ਼ ਕਟਾਰੀਆ, ਦੀਪਕ ਸਲਵਾਨ, ਰਾਹੁਲ ਮੰਸੂ, ਨਰਿੰਦਰ ਮੰਸੂ, ਸੰਦੀਪ ਪੰਡਿਤ, ਬਾਵਾ ਪੰਡਿਤ, ਆਨੰਦ ਯਾਦਵ, ਮੋਹਿਤ ਜੱਸਲ, ਅਨਿਲ ਵਾਲੀਆ, ਅਸ਼ੋਕ ਕੁਮਾਰ, ਵਿਜੇ ਯਾਦਵ, ਸੁਰੇਸ਼ ਜੈਨ, ਅਸ਼ੋਕ ਗੁਪਤਾ, ਓਮਕਾਰ ਕਾਲੀਆ, ਯਗਦੱਤ ਐਰੀ, ਰਾਜੇਸ਼ ਪਾਸੀ, ਪਵਨ ਧੀਰ, ਮੰਗਤ ਰਾਮ ਕਾਲੀਆ, ਰਾਕੇਸ਼ ਗੁਪਤਾ, ਸ਼ਾਮ ਸੁੰਦਰ ਅਗਰਵਾਲ, ਬਾਬਾ ਤੇਲੂ ਮੰਦਿਰ ਦੇ ਮੁੱਖ ਸੇਵਾਦਾਰ ਬਾਬਾ ਰਾਕੇਸ਼ ਬਲੀ, ਪਰਸ਼ੋਤਮ ਪਾਸੀ, ਜੋਗਿੰਦਰ ਤਲਵਾੜ, ਮੰਗਤ ਰਾਮ ਭੋਲਾ, ਚੰਦਰ ਮੋਹਨ ਭੋਲਾ, ਕਵੀ ਬਜਾਜ, ਮੁਨੀਸ਼ ਬਜਾਜ ਆਦਿ ਹਾਜ਼ਰ ਸਨ।












