Sunday, October 18, 2026
Home Latest ਨਸ਼ਿਆਂ ਵਿਰੁੱਧ ਜੰਗ ਜਾਰੀ, ਜ਼ਿਲ੍ਹਾ ਪੱਧਰੀ ਡਰੱਗ ਡਿਸਪੋਜ਼ਲ ਕਮੇਟੀ ਵੱਲੋਂ 16 ਮੁਕੱਦਮਿਆਂ ਵਿੱਚ...

ਨਸ਼ਿਆਂ ਵਿਰੁੱਧ ਜੰਗ ਜਾਰੀ, ਜ਼ਿਲ੍ਹਾ ਪੱਧਰੀ ਡਰੱਗ ਡਿਸਪੋਜ਼ਲ ਕਮੇਟੀ ਵੱਲੋਂ 16 ਮੁਕੱਦਮਿਆਂ ਵਿੱਚ ਬਰਾਮਦ ਡਰੱਗ ਨੂੰ ਕੀਤਾ ਨਸਟ

ਮਾਲੇਰਕੋਟਲਾ (ਦ ਸਟੈਲਰ ਨਿਊਜ਼)। ਸੀਨੀਅਰ ਕਪਤਾਨ ਪੁਲਿਸ, ਮਾਲੇਰਕੋਟਲਾ ਗਗਨ ਅਜੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਸੁਪਰੀਮ ਕੋਰਟ ਦੀਆ ਹਦਾਇਤਾਂ ਅਨੁਸਾਰ ਜਿਲ੍ਹਾਂ ਅੰਦਰ ਐਨ.ਡੀ.ਪੀ.ਐਸ. ਐਕਟ ਅਧੀਨ ਦਰਜ ਹੋਏ 16 ਕੇਸਾਂ ਦੇ ਮਾਲ ਮੁਕੱਦਮਾ ਦਾ ਡਰੱਗ ਡਿਸਪੋਜ਼ਲ ਕਮੇਟੀ ਦੀ ਪ੍ਰਧਾਨਗੀ ਹੇਠ ਬਰਾਮਦ ਡਰੱਗ ਨੂੰ ਨਸਟ ਕੀਤਾ ਗਿਆ। ਇਸ ਮੌਕੇ ਡਰੱਗ ਡਿਸਪੋਜ਼ਲ ਕਮੇਟੀ ਦੇ ਮੈਂਬਰ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਮਾਲੇਰਕੋਟਲਾ ਵੈਭਵ ਸਹਿਗਲ, ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਸ਼ਤੀਸ ਕੁਮਾਰ ਦੀ ਨਿਗਰਾਨੀ ਹੇਠ ਨਾਭਾ ਪੇਪਰ ਮਿੱਲ ਮਾਲੇਰਕੋਟਲਾ ਜ਼ਿਲ੍ਹਾ ਮਾਲੇਰਕੋਟਲਾ ਵਿਖੇ ਨਸ਼ਟ ਕੀਤਾ ਗਿਆ। 

Advertisements

ਸੀਨੀਅਰ ਕਪਤਾਨ ਪੁਲਿਸ ਮਾਲੇਰਕੋਟਲਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਡਰੱਗ ਡਿਸਪੋਜ਼ਲ ਕਮੇਟੀ ਵਲੋਂ 102 ਕਿੱਲੋਗ੍ਰਾਮ ਭੁੱਕੀ ਚੂਰਾ ਪੋਸਤ, 40 ਨਸੀਲੀਆਂ ਗੋਲੀਆ, 2.450 ਕਿੱਲੋਗ੍ਰਾਮ ਸੁਲਫਾ, 728 ਗ੍ਰਾਮ ਹੈਰੋਇਨ, ਐਨ.ਡੀ.ਪੀ.ਐਸ. ਐਕਟ ਅਧੀਨ ਦਰਜ 16 ਮੁਕੱਦਮਿਆ ਦੇ ਮਾਲ ਮੁਕੱਦਮਾ ਨੂੰ ਨਸ਼ਟ ਕੀਤਾ ਗਿਆ ਹੈ।

LEAVE A REPLY

Please enter your comment!
Please enter your name here