ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਈਆਂ 68 ਵੀਆਂ ਸਕੂਲ ਖੇਡਾਂ ਤਹਿਤ ਜ਼ਿਲਾ ਸਿੱਖਿਆ ਅਫਸਰ ਸਕੈਂਡਰੀ ਸਿੱਖਿਆ ਲਲਿਤਾ ਅਰੋੜਾ ਅਤੇ ਜ਼ਿਲਾ ਸਪੋਰਟਸ ਕੋਆਰਡੀਨੇਟਰ ਜਗਜੀਤ ਸਿੰਘ ਦੇ ਦਿਸ਼ਾ ਨਿਰਦੇਸ਼ ਅਤੇ ਜਿਲਾ ਕਨਵੀਨਰ ਮਾਸਟਰ ਅਜੇ ਕੁਮਾਰ ਦੀ ਅਗਵਾਈ ਵਿੱਚ ਜ਼ਿਲਾ ਤਾਇਕਵਾਂਡੋ ਟੂਰਨਾਮੈਂਟ ਦਾ ਆਯੋਜਨ ਵਿਦਿਆ ਮੰਦਰ ਸੀਨੀਅਰ ਸੈਕੈਂਡਰੀ ਸਕੂਲ ਹੁਸ਼ਿਆਰਪੁਰ ਵਿਖੇ ਕੀਤਾ ਗਿਆ। ਜਿਸ ਵਿੱਚ ਹੁਸ਼ਿਆਰਪੁਰ ਦੇ 16 ਖੇਡ ਜੋਨਾਂ ਵਿੱਚੋਂ ਜੇਤੂ ਖਿਡਾਰੀਆਂ ਨੇ ਇਸ ਜ਼ਿਲਾ ਪੱਧਰੀ ਮਾਰਸ਼ਲ ਆਰਟਸ ਟੂਰਨਾਮੈਂਟ ਵਿੱਚ ਆਪਣੀਆਂ ਫਾਈਟਾਂ ਦੇ ਜੋਹਰ ਦਿਖਾਏ। ਇਸ ਟੂਰਨਾਮੈਂਟ ਵਿੱਚ ਸੈਂਕੜਾ ਲੜਕੇ ਅਤੇ ਲੜਕੀਆਂ ਨੇ ਭਾਗ ਲਿਆ।ਟੂਰਨਾਮੈਂਟ ਵਿੱਚ ਅਜੇ ਕੁਮਾਰ ,ਅਭਿਸ਼ੇਕ ਠਾਕੁਰ, ਤਜਿੰਦਰ ਸਿੰਘ, ਵਿਸ਼ਾਲ ਸ਼ਰਮਾ, ਦਲਵੀਰ ਸਿੰਘ ,ਲਖਿੰਦਰ ਕੌਰ ,ਰਾਖੀ ਨੇ ਬਤੌਰ ਰੈਫਰੀ, ਜੱਜ ਅਤੇ ਆਫੀਸ਼ੀਅਲ ਦੀ ਡਿਊਟੀ ਨਿਭਾਈ।
ਅੰਡਰ 14 ਵਿੱਚ ਸੁਖਜੋਤ ,ਲਵਪ੍ਰੀਤ ਸਿੰਘ, ਬਲਦੀਪ ਸਿੰਘ, ਜੋਇਲ ਭਾਟੀਆ, ਜਸ਼ਨਪ੍ਰੀਤ ਸਿੰਘ ,ਪਵਨਜੋਤ ਸਿੰਘ, ਗੁਰਸ਼ਰਨ ਸਿੰਘ ,ਗੌਰਵਪ੍ਰੀਤ ,ਪ੍ਰਭਲੀਨ ਕੌਰ, ਅੰਸ਼ਦੀਪ ਕੌਰ, ਜਸ਼ਨਦੀਪ ਕੌਰ, ਵਨੀਤ ,ਪਾਰਿਕਾ ਸ਼ਰਮਾ ,ਰਮਨਜੋਤ ਕੌਰ ਨੇ ਗੋਲਡ ਮੈਡਲ ਮਨਿੰਦਰ ਸਿੰਘ ,ਆਕਾਸ਼ਪ੍ਰੀਤ ਸਿੰਘ,ਮਨਪ੍ਰੀਤ ਕੌਰ, ਹਰਪ੍ਰੀਤ, ਜੈਸਮੀਨ ਕੌਰ ,ਰਿਦੀ ਸਹਿਗਲ ਨੇ ਸਿਲਵਰ ਅਤੇ ਅੰਸ਼ ਯਾਦਵ, ਜਸਕਰਨ ਬੇਦੀ ,ਜਸਰੂਪ ਸਿੰਘ ,ਸਹਿਜ ਨੂਰ,ਜਸਮੀਤ, ਜੰਨਤ, ਦੀਪਜੋਤ ਘੁੰਮਣ ਪ੍ਰਣਵੀ ,ਜੀਵਨ ਕੌਰ ਨੇ ਕਾਂਸੇ ਦਾ ਮੈਡਲ ਜਿੱਤਿਆ। ਅੰਡਰ 17 ਵਿੱਚ ਬਾਰਬਿਕਾ,ਦਕਸ਼ਿਆਣੀ, ਆਚਲ ਸ਼ਰਮਾ, ਸਰੱਧਾ ਮਹਿਤਾ, ਸੰਦੀਪ ,ਕਸ਼ਿਸ਼ ਕਨੋਜੀਆ, ਪ੍ਰਾਚੀ ਗੁਪਤਾ ,ਮਨਵੀਰ, ਮਾਨਵੀ ਬੰਗਣ ,ਸਿਮਰਨ, ਪ੍ਰਭ ਨੂਰ, ਮਨਜੋਤ ਕੌਰ ,ਹਰਜੋਤ ਸਿੰਘ ,ਮਨਪ੍ਰੀਤ ਸਿੰਘ, ਅਭਿਸ਼ੇਕ ,ਅਮਨਪ੍ਰੀਤ ਲਾਲ, ਅਮਨ ਠਾਕੁਰ, ਮੰਥਨ ਧਿਮਾਨ ,ਆਰਵ, ਗੁਰਪ੍ਰੀਤ ਸਿੰਘ, ਪਾਹੁਲ ਪ੍ਰੀਤ ਸਿੰਘ, ਰਾਜਵਿੰਦਰ, ਵਸ਼ਿਸ਼ਟ ,ਸ਼ਰੇਅਸ ਕੁਮਾਰ ਨੇ ਗੋਲਡ ਮੈਡਲ ਰਾਜਵੀਰ ,ਮੰਨਤ, ਰੋਜ਼ ਸੈਨੀ ,ਵੰਸ਼ਿਕਾ ,ਜੈਸਮੀਨ ,ਤੀਸ਼ਾ ਕਿਰਨਜੀਤ, ਰਿਧਮਾ ਬਾਲੀ ,ਜਸ਼ਨਜੋਤ ਘੁੰਮਣ, ਸਾਹਿਲ, ਅਮਨਪ੍ਰੀਤ, ਜਸਕਰਨ, ਰਾਜਾ ਯਾਦਵ ,ਮਨਪ੍ਰੀਤ ,ਰਿਤਿਸ਼, ਜਗਤਾਰ, ਮਨਮੀਤ ਨੇ ਸਿਲਵਰ ਮੈਡਲ ਅਤੇ ਇੰਦਰਪ੍ਰੀਤ ਕੌਰ, ਗੁਰਜੀਤ, ਗੁਰਲੀਨ ,ਗੁਰਮਨ ਪ੍ਰੀਤ, ਅਨਮੋਲ, ਜਸਪ੍ਰੀਤ, ਦਲੀਸਾ, ਗੌਰਵ ,ਆਰਿਅਨ, ਹਰਜੀਤ, ਯਸ ਸੁਧੀਰ, ਗੁਰੰਸ਼ ਸਿੰਘ ਸਮਰ, ਜਸਕਰਨ, ਲਕਸ਼ੇ ,ਕ੍ਰਿਸ਼, ਆਕਾਸ਼ਦੀਪ, ਤਰਨਜੋਤ ਨੇ ਕਾਂਸੇ ਦਾ ਮੈਡਲ ਜਿੱਤਿਆ।
ਅੰਡਰ 19 ਵਿੱਚ ਪ੍ਰਿੰਸ ਹੀਰਾ, ਗੁਰਮਿੰਦਰ, ਮੰਗਲ ਸਿੰਘ, ਹਰਸ਼ਦੀਪ, ਅਨੁਰਾਗ , ਹਰਜੋਤ ਸਿੰਘ, ਮਨਕਰਨ ਸਿੰਘ, ਮਨਜੋਤ ਸਿੰਘ, ਨੂਰ ਸ਼ਰਮਾ, ਮਲਿਕਾ ਕੌਰ, ਕਸ਼ਮੀਰ ਕੌਰ ,ਚਰਨਜੀਤ ਕੌਰ, ਸਮਰਪ੍ਰੀਤ, ਜਸਨੀਤ ਕੌਰ, ਕੁਲਵੀਰ ਕੌਰ ,ਮਨਦੀਪ ਕੌਰ ਨੇ ਗੋਲਡ ਮੈਡਲ ਗੁਰਜੋਤ ਸਿੰਘ, ਪ੍ਰਿੰਸ ਸੋਨੀ, ਸ਼ੁਭਮ ,ਅਜੇ ਕੁਮਾਰ, ਕਮਲਪ੍ਰੀਤ ਕੌਰ ਨੇ ਸਿਲਵਰ ਮੈਡਲ ਅਤੇ ਪਰਨੀਤ ਕੌਰ ਨੇ ਕਾਂਸੇ ਦਾ ਮੈਡਲ ਜਿੱਤਿਆ। ਸਹਾਇਕ ਜ਼ਿਲਾ ਕੋਆਰਡੀਨੇਟਰ ਹਰਦੀਪ ਸਿੰਘ ਨੇ ਦੱਸਿਆ ਕਿ ਅੰਡਰ 14 ਅਤੇ ਅੰਡਰ 17 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ ਜਲੰਧਰ ਵਿਖੇ 17 ਸਤੰਬਰ ਤੋਂ 21 ਸਤੰਬਰ ਤੱਕ ਹੋਣਗੇ। ਅੰਡਰ 19 ਮੁੰਡੇ ਅਤੇ ਕੁੜੀਆਂ ਦੇ ਮੁਕਾਬਲੇ ਪਠਾਨਕੋਟ ਵਿਖੇ 7 ਅਕਤੂਬਰ ਤੋਂ 11 ਅਕਤੂਬਰ ਤੱਕ ਹੋਣਗੇ। ਜਿਸ ਵਿੱਚ ਇਸ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਵਿੱਚ ਪਹਿਲੇ ਨੰਬਰ ਤੇ ਆਏ ਖਿਡਾਰੀ ਹੁਸ਼ਿਆਰਪੁਰ ਜਿਲੇ ਵੱਲੋਂ ਸਟੇਟ ਤਾਂਈਕੋਡੋ ਸਕੂਲ ਚੈਂਪੀਅਨਸ਼ਿਪ ਵਿੱਚ ਭਾਗ ਲੈਣਗੇ।ਉਪ ਜਿਲਾ ਸਿੱਖਿਆ ਅਫਸਰ ਧੀਰਜ ਵਸ਼ਿਸ਼ਟ ਨੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਦਿਆਂ ਭਵਿੱਖ ਦੀ ਸਫਲਤਾ ਲਈ ਪ੍ਰੇਰਿਤ ਕਰਦਿਆਂ ਸ਼ੁਭਕਾਮਨਾਵਾਂ ਦਿੱਤੀਆਂ।
ਜ਼ਿਲਾ ਪੱਧਰੀ ਮਾਰਸ਼ਲ ਆਰਟਸ ਟੂਰਨਾਮੈਂਟ ਵਿੱਚ ਖਿਡਾਰੀਆਂ ਨੇ ਦਿਖਾਏ ਆਪਣੀਆਂ ਫਾਈਟਾਂ ਦੇ ਜੋਹਰ
Advertisements