Thursday, October 29, 2026
Home International ਅਮਰੀਕਾ ਦੇ ਅਪਲਾਚੀ ਹਾਈ ਸਕੂਲ ਵਿੱਚ ਚੱਲੀਆਂ ਗੋਲੀਆਂ, 4 ਦੀ ਮੌਤ, 9...

ਅਮਰੀਕਾ ਦੇ ਅਪਲਾਚੀ ਹਾਈ ਸਕੂਲ ਵਿੱਚ ਚੱਲੀਆਂ ਗੋਲੀਆਂ, 4 ਦੀ ਮੌਤ, 9 ਗੰਭੀਰ ਜ਼ਖਮੀ  

ਅਮਰੀਕਾ (ਦ ਸਟੈਲਰ ਨਿਊਜ਼)। ਅਮਰੀਕਾ ਦੇ ਜਾਰਜੀਆ ਵਿੱਚ ਅਪਲਾਚੀ ਹਾਈ ਸਕੂਲ ਵਿੱਚ ਗੋਲੀਬਾਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਮਲੇ ਦੌਰਾਨ 4 ਲੋਕਾਂ ਦੀ ਮੌਤ ਹੋ ਗਈ ਤੇ 9 ਲੋਕ ਗੰਭੀਰ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਰਾਜਧਾਨੀ ਅਟਲਾਂਟਾ ਤੋਂ 70 ਕਿਲੋਮੀਟਰ ਦੂਰ ਵਿੰਡਰ ਸ਼ਹਿਰ ਦੇ ਇੱਕ ਸਕੂਲ ਵਿੱਚ ਵਾਪਰੀ।

Advertisements

ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਤਲ ਦੇ ਮਾਮਲੇ ਵਿੱਚ ਇੱਕ 14 ਸਾਲਾ ਲੜਕੇ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਹਮਲਾਵਰ ਨੇ ਆਤਮ ਸਮਰਪਣ ਕਰ ਦਿੱਤਾ ਤੇ ਜ਼ਮੀਨ ਤੇ ਲੇਟ ਗਿਆ। ਫਿਲਹਾਲ ਪੁਲਿਸ ਵੱਲੋਂ ਲਾਸ਼ਾਂ ਨੂੰ ਕਬਜੇ ਵਿੱਚ ਲੈ ਲਿਆ ਹੈ ਤੇ ਜ਼ਖਮੀਆਂ ਦਾ ਇਲਾਜ਼ ਚੱਲ ਰਿਹਾ ਹੈ।

LEAVE A REPLY

Please enter your comment!
Please enter your name here