Saturday, October 17, 2026
Home Hoshiarpur ਅਧਿਆਪਕ ਉਸਦਾ ਨਾਮ ਹੈ….

ਅਧਿਆਪਕ ਉਸਦਾ ਨਾਮ ਹੈ….

ਸਮਾਜ ਵਿੱਚ ਜਿਸਦਾ ਦਰਜਾ ਹੈ ਸਭ ਤੋਂ ਉੱਚਾ

Advertisements

ਕਲਮ ਉਸਦੀ ਤਾਕਤ ਹੈ।

ਬਣਦੀ ਜੋ ਬੇਗਾਨੇ ਬੱਚਿਆ ਲਈ ਦੂਜੀ

ਅਧਿਆਪਕ ਉਸਦਾ ਨਾਮ ਹੈ।

ਕੋਲੇ ਤੋ ਉਹ ਸਭਨੂੰ ਸੋਨਾ ਬਣਾਏ

ਹਰ ਇੱਕ ਨੂੰ ਸਿੱਧੇ ਰਾਹ ਜੋ ਬਾਏ

ਵਿਦਿਆਰਥੀਆਂ ਲਈ ਜੋਹਰੀ ਦਾ ਕੰਮ ਜੋ ਕਰਦਾ

ਅਧਿਆਪਕ ਉਸਦਾ ਨਾਮ ਹੈ।

ਬਿਨਾ ਉਸਦੇ ਸਮਾਜ ਵਿੱਚ ਹੈ ਹਨੇਰਾ

ਉਸ ਨਾਲ ਹੀ ਹੈ ਚਾਨਣ ਚਾਰ-ਚੁਫੇਰਾ

ਇਮਾਨਦਾਰੀ ਜਿਸਦੇ ਲਈ ਸਭ ਤੋਂ ਵੱਡਾ ਗਹਿਣਾ

ਸਾਹਨਸ਼ੀਲਤਾ ਹੈ ਜਿਸਦਾ ਸਭ ਤੋ ਵੱਡਾ ਹਥਿਆਰ

ਅਧਿਆਪਕ ਉਸਦਾ ਨਾਮ ਹੈ।

ਗਿਆਨ ਦਾ ਦਿੰਦੇ ਹਮੇਸ਼ਾ ਭੰਡਾਰ ਉਹ

ਬੱਚਿਆ ਦੀ ਬਣਦੇ ਨੇ ਅਸਲੀ ਹਿੰਮਤ ਉਹ

ਰੱਬ ਵੀ ਕਰੇ ਸਰ ਸਜਦਾ ਜਿਸਤੇ

ਅਧਿਆਪਕ ਉਸਦਾ ਨਾਮ ਹੈ।

ਦੇਸ਼ ਦੇ ਵਿਕਾਸ ਲਈ ਪਾਉਦੇ ਨੇ ਯੋਗਦਾਨ ਉਹ

ਬਿਨਾ ਅਧਿਆਪਕ ਤੋਂ ਦੇਸ਼ ਨੀ ਕਰ ਸਕਦਾ ਤਰੱਕੀ

ਇੰਜਨੀਅਰ, ਡਾਕਟਰ ਰਹਿੰਦੇ ਨੇ ਸਦਾ ਕਰਜ਼ਾਦਾਰ ਜਿਸਦੇ

ਅਧਿਆਪਕ ਉਸਦਾ ਨਾਮ ਹੈ।

LEAVE A REPLY

Please enter your comment!
Please enter your name here