Saturday, October 31, 2026
Home Punjab ਮੂਰਤੀ ਵਿਸਰਜਨ ਕਰਨ ਗਏ 4 ਨੌਜ਼ਵਾਨ ਬਿਆਸ ਨਦੀ ਵਿੱਚ ਡੁੱਬੇ, 3 ਦੀਆਂ...

ਮੂਰਤੀ ਵਿਸਰਜਨ ਕਰਨ ਗਏ 4 ਨੌਜ਼ਵਾਨ ਬਿਆਸ ਨਦੀ ਵਿੱਚ ਡੁੱਬੇ, 3 ਦੀਆਂ ਲਾਸ਼ਾਂ ਬਰਾਮਦ, 1 ਲਾਪਤਾ  

ਜਲੰਧਰ (ਦ ਸਟੈਲਰ ਨਿਊਜ਼)। ਜਲੰਧਰ ਦੇ ਅਰਬਨ ਅਸਟੇਟ ਇਲਾਕੇ ਵਿੱਚੋਂ ਐਤਵਾਰ ਨੂੰ ਬਿਆਸ ਦਰਿਆ ਵਿੱਚ ਵਹਿ ਗਏ 4 ਨੌਜਵਾਨਾਂ ਵਿੱਚੋ 3 ਨੌਜਵਾਨਾਂ ਦੀਆਂ ਲਾਸ਼ਾਂ ਪੁਲਿਸ ਵੱਲੋਂ ਬਰਾਮਦ ਕਰ ਲਈਆ ਗਈਆ ਹਨ। ਮ੍ਰਿਤਕਾਂ ਦੀ ਪਹਿਚਾਣ ਰਣਜੀਤ ਉਮਰ 19 ਸਾਲਾਂ, ਅੰਕਿਤ ਉਮਰ 19 ਸਾਲਾਂ ਵਜੋਂ ਹੋਈ ਹੈ ਤੇ ਤੀਸਰੀ ਲਾਸ਼ ਦੀ ਕੋਈ ਪਹਿਚਾਣ ਨਹੀਂ ਹੋ ਸਕੀ ਹੈ। ਜਾਣਕਾਰੀ ਦਿੰਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਤੀਸਰੀ ਲਾਸ਼ ਦੀ ਸਰੀਰਕ ਹਾਲਤ ਦੇ ਅਨੁਸਾਰ ਲਾਸ਼ ਗੋਲੂ ਉਮਰ 19 ਸਾਲਾਂ ਦੀ  ਲੱਗ ਰਹੀ ਹੈ ਤੇ ਚੌਥੇ ਸਾਥੀ ਧੀਰਜ ਉਮਰ 22 ਦੀ ਤਲਾਸ਼ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਚਾਰੋਂ ਨੌਜਵਾਨ ਜਲੰਧਰ ਦੇ ਅਰਬਨ ਅਸਟੇਟ ਵਿੱਚ ਕਿਰਾਏ ਦੇ ਮਕਾਨ ਤੇ ਰਹਿੰਦੇ ਸਨ।

Advertisements

ਚਾਰੇ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਸ੍ਰੀ ਕ੍ਰਿਸ਼ਨ ਦੀ ਮੂਰਤੀ ਦੇ ਵਿਸਰਜਨ ਲਈ ਆਏ ਹੋਏ ਸਨ ਤਾਂ ਇਸ ਦੌਰਾਨ ਨੌਜਵਾਨ ਮੂਰਤੀ ਵਿਸਰਜਨ ਦਾ ਪ੍ਰੋਗਰਾਮ ਛੱਡ ਕੇ ਪਰਿਵਾਰ ਤੋਂ ਕਰੀਬ 250 ਮੀਟਰ ਦੂਰ ਤੈਰਨ ਲਈ ਚਲੇ ਗਏ ਤੇ ਜਦੋਂ ਉਹ ਤੈਰ ਰਹੇ ਸਨ ਤਾ ਪਾਣੀ ਦੇ ਤੇਜ਼ ਵਹਾਅ ਕਾਰਨ ਚਾਰੇ ਪਾਣੀ ਵਿੱਚ ਵਹਿ ਗਏ। ਪਰਿਵਾਰਿਕ ਮੈਬਰਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਤੇ ਗੋਤਾਖੋਰਾਂ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਬੱਚਿਆਂ ਦੀ ਭਾਲ ਸ਼ੁਰੂ ਕਰ ਦਿੱਤੀ, ਪਰ ਕੁੱਝ ਪਤਾ ਨਹੀਂ ਲੱਗ ਸਕਿਆ ਤੇ ਵੀਰਵਾਰ ਦੇਰ ਸ਼ਾਮ ਤਿੰਨ ਲਾਸ਼ਾਂ ਬਰਾਮਦ ਕੀਤੀਆਂ ਗਈਆਂ। 2 ਦੀ ਪਹਿਚਾਣ ਕਰ ਲਈ ਗਈ ਹੈ ਤੇ 1 ਦੀ ਪਹਿਚਾਣ ਨਹੀਂ ਹੋ ਸਕੀ ਹੈ ਤੇ ਫਿਲਹਾਲ ਉਸਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ 4 ਸਾਥੀ ਦੀ ਭਾਲ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here