Thursday, October 29, 2026
Home Latest ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਵੀ ਮਾਂ ਨੂੰ ਸਮਰਪਿਤ ਲਗਾਇਆ...

ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਵੀ ਮਾਂ ਨੂੰ ਸਮਰਪਿਤ ਲਗਾਇਆ ਇੱਕ ਬੂਟਾਂ


ਪਠਾਨਕੋਟ (ਦ ਸਟੈਲਰ ਨਿਊਜ਼)। ਵਾਟਰ ਸਪਲਾਈ ਸੈਨੀਟੇਸਨ ਵਿਭਾਗ ਪਠਾਨਕੋਟ ਵੱਲੋਂ ਮਹੇਸ ਕੁਮਾਰ ਐਕਸੀਅਨ ਵਾਟਰ ਸਪਲਾਈ ਸੈਨੀਟੇਸਨ ਪਠਾਨਕੋਟ ਦੇ ਦਿਸਾ ਨਿਰਦੇਸਾਂ ਅਨੁਸਾਰ ਵਿਭਾਗੀ ਆਦੇਸਾਂ ਅਧੀਨ ਇੱਕ ਬੂਟਾ ਮਾਂ ਦੇ ਨਾਮ ਸਿਰਲੇਖ ਅਧੀਨ ਜਸਵਾਲੀ ਰੇਸਟ ਹਾਊਸ ਵਿਖੇ ਪੋਦੇ ਲਗਾਏ ਗਏ। ਇਸ ਮੌਕੇ ਤੇ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਮੁੱਖ ਮਹਿਮਾਨ ਵਜੋਂ ਹਾਜਰ ਹੋਏ ਅਤੇ ਉਨ੍ਹਾਂ ਵੱਲੋਂ ਵੀ ਉਪਰੋਕਤ ਸਿਰਲੇਖ ਅਧੀਨ ਅਪਣੀ ਮਾਂ ਦੇ ਨਾਮ ਦਾ ਇੱਕ ਬੂਟਾ ਲਗਾਇਆ ਗਿਆ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਪਵਨ ਕੁਮਾਰ ਫੋਜੀ ਬਲਾਕ ਪ੍ਰਧਾਨ, ਸੰਦੀਪ ਕੁਮਾਰ ਬਲਾਕ ਪ੍ਰਧਾਨ, ਬੀਡੀਪੀ.ਓ. ਘਰੋਟਾ, ਮਨਿੰਦਰ ਕੌਰ ਸੀ.ਡੀ.ਐਸ., ਭੁਪਿੰਦਰ ਸਿੰਘ ਕੋਆਰਡੀਨੇਟਰ, ਮੋਨਿਕਾ ਕੁਮਾਰੀ ਬਲਾਕ ਕੋਆਰਡੀਨੇਟਰ, ਪਰਦੀਪ ਸਰਮਾ ਐਸ.ਡੀ.ਓ., ਪ੍ਰਦੀਪ ਕੁਮਾਰ ਜੇ.ਈ. ਵਾਟਰ ਸਪਲਾਈ , ਰਜਿਤ ਜੇ.ਈ. ਵਾਟਰ ਸਪਲਾਈ ,ਅੰਕੁਸ ਜੇ.ਈ. ਵਾਟਰ ਸਪਲਾਈ, ਗੋਰਵ ਜੇ.ਈ. ਵਾਟਰ ਸਪਲਾਈ, ਨੀਤਿਨ ਧੀਮਾਨ ਜੇ.ਈ. ਵਾਟਰ ਸਪਲਾਈ ਅਤੇ ਹੋਰ ਵਿਭਾਗੀ ਅਧਿਕਾਰੀ ਵੀ ਹਾਜਰ ਸਨ।

Advertisements

ਇਸ ਮੌਕੇ ਤੇ ਸੰਬੋਧਤ ਕਰਦਿਆਂ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਅੱਜ ਵਾਟਰ ਸਪਲਾਈ ਸੈਨੀਟੇਸਨ ਵਿਭਾਗ ਵੱਲੋਂ ਇੱਕ ਰੁੱਖ ਮਾਂ ਦੇ ਨਾਮ ਅਧੀਨ ਬੂਟੇ ਲਗਾਏ ਗਏ ਹਨ, ਇਹ ਪ੍ਰਸੰਸਾ ਯੋਗ ਕੰਮ ਹੈ। ਉਨ੍ਹਾਂ ਕਿਹਾ ਕਿ ਅੱਜ ਅਸੀਂ ਸਾਰਿਆਂ ਵੱਲੋਂ ਅਪਣੀਆਂ ਮਾਵਾਂ ਨੂੰ ਸਮਰਪਿਤ ਇੱਕ ਇੱਕ ਰੁੱਖ ਲਗਾਇਆ ਹੈ ਉਨ੍ਹਾਂ ਕਿਹਾ ਕਿ ਸੰਸਾਰ ਦੀਆਂ ਸਾਰੀਆਂ ਮਾਵਾਂ ਨੂੰ ਨਮਨ ਕਰਦੇ ਹਨ ਜਿਨ੍ਹਾਂ ਦੀ ਬਦੋਲਤ ਅਸੀਂ ਸੰਸਾਰ ਦੇਖਿਆ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਵੀ ਮਾਨਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਿੱਚ ਪੂਰੇ ਪੰਜਾਬ ਅੰਦਰ ਪੰਜਾਬ ਨੂੰ ਹਰਿਆ ਭਰਿਆ ਬਣਾਉਂਣ ਦੇ ਲਈ 3 ਕਰੋੜ ਬੂਟੇ ਵਣ ਵਿਭਾਗ ਦੇ ਸਹਿਯੋਗ ਨਾਲ ਲਗਾਉਂਣ ਦਾ ਟੀਚਾ ਨਿਰਧਾਰਤ ਕੀਤਾ ਗਿਆ ਸੀ ਜੋ ਪੂਰਾ ਵੀ ਕੀਤਾ ਹੈ। ਇਸੇ ਹੀ ਤਰ੍ਹਾਂ ਵੱਖ ਵੱਖ ਵਿਭਾਗਾਂ ਵੱਲੋਂ ਮੂਹਿੰਮ ਚਲਾ ਕੇ ਬੂਟੇ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਸਾਰੇ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਆਓ ਅਪਣੀ ਮਾਂ ਦੇ ਨਾਮ ਤੇ ਇੱਕ ਬੂਟਾ ਲਗਾਈਏ ਅਤੇ ਜਿਸ ਤਰ੍ਹਾ ਮਾਂ ਨੇ ਸਾਡੀ ਪਰਵਰਿਸ ਕੀਤੀ ਹੈ ਅਸੀਂ ਵੀ ਇੱਕ ਬੂਟੇ ਦੀ ਪਰਵਰਿਸ ਕਰਕੇ ਕੁਦਰਤ ਦੇ ਪ੍ਰਤੀ ਅਪਣੀ ਜਿਮ੍ਹੇਦਾਰੀ ਨਿਭਾਈਏ।

LEAVE A REPLY

Please enter your comment!
Please enter your name here