Monday, November 2, 2026
Home Latest ਸੀਐਮ ਯੋਗਸ਼ਾਲਾ ਦਾ ਵੱਧ ਤੋਂ ਵੱਧ ਲਾਭ ਲੈ ਕੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ...

ਸੀਐਮ ਯੋਗਸ਼ਾਲਾ ਦਾ ਵੱਧ ਤੋਂ ਵੱਧ ਲਾਭ ਲੈ ਕੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲੋਕ: ਡਿਪਟੀ ਕਮਿਸ਼ਨਰ

ਮਾਲੇਰਕੋਟਲਾ (ਦ ਸਟੈਲਰ ਨਿਊਜ਼)। “ਯੋਗ ਸਿਰਫ਼ ਸਰੀਰਕ ਕਸਰਤ ਨਹੀਂ, ਇਹ ਮਨ, ਸਰੀਰ ਅਤੇ ਆਤਮਾ ਦਾ ਸਮਰਸਿਆ ਮੇਲ ਹੈ। ਸਹੀ ਯੋਗਾ ਨਿੱਤ ਦੀ ਜ਼ਿੰਦਗੀ ਵਿੱਚ ਸੰਤੁਲਨ, ਸ਼ਾਂਤੀ ਅਤੇ ਸਵੈ-ਅਨੁਭਵ ਦੀ ਪਹੁੰਚ ਹੈ।”ਪੰਜਾਬ ਸਰਕਾਰ ਵੱਲੋਂ ਪੰਜਾਬੀਆਂ ਦੀ ਸਿਹਤਮੰਦ ਜੀਵਨ ਸ਼ੈਲੀ ਵੱਲ ਲਜਾਉਂਣ ਲਈ ਬਿਹਤਰੀਨ ਪ੍ਰੋਗਰਾਮ ਸੀ.ਐਮ ਦੀ ਯੋਗਸ਼ਾਲਾ ਦੀ ਸ਼ੁਰੂਆਤ ਕੀਤੀ ਹੈ। ਇਸ ਗੱਲ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਦਿੱਤੀ। ਉਨ੍ਹਾਂ ਜ਼ਿਲ੍ਹੇ ਦੇ ਆਵਾਮ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦਾ ਸੀ.ਐਮ ਯੋਗਸ਼ਾਲਾ ਆਯੋਜਿਤ ਕਰਨ ਦਾ ਮਨੋਰਥ ਨਾਗਰਿਕਾਂ ਦੀ ਸ਼ਰੀਰਕ ਅਤੇ ਮਾਨਸਿਕ ਸਿਹਤ ਨੂੰ ਬਿਹਤਰ ਬਣਾਕੇ ਕੇ ਯੋਗ ਨਾਲ ਜੋੜ੍ਹਨਾ ਹੈ ਤਾਂ ਜੋ ਲੋਕਾਂ ਦੀ ਮਾਨਸਿਕ ਅਤੇ ਸਰੀਰਕ ਸਿਹਤ ਬੇਹਤਰ ਹੋ ਸਕੇ ਅਤੇ ਰੰਗਲੇ ਪੰਜਾਬ ਦੀ ਉਸਾਰੀ ਵਿੱਚ ਉਹ ਆਪਣਾ ਅਹਿਮ ਰੋਲ ਅਦਾ ਕਰ ਸਕਣ।

Advertisements

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨਾਗਰਿਕਾਂ ਨੂੰ ਮੁਫ਼ਤ ਯੋਗ ਕਲਾਸਾਂ ਦੇਣ ਦੀ ਇਕ ਪਹਿਲਕਦਮੀ ਕਰਦਿਆਂ ਪੰਜਾਬ ਵਿਚ ਪ੍ਰਮਾਣਿਤ ਯੋਗ ਅਧਿਆਪਕਾਂ ਦੀ ਇਕ ਟੀਮ ਸਥਾਪਿਤ ਕੀਤੀ, ਤਾਂ ਜੋ ਯੋਗ ਨੂੰ ਘਰ-ਘਰ ਤੱਕ ਪਹੁੰਚਾਇਆ ਜਾ ਸਕੇ ਅਤੇ ਜਨਤਾ ਨੂੰ ਯੋਗ ਟੀਚਰਾਂ ਦੀ ਸੁਵਿਧਾ ਦੇ ਕੇ ਇਸ ਨੂੰ ਇਕ ਜਨ ਅੰਦੋਲਨ ਵਿਚ ਬਦਲਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਮਾਲੇਰਕੋਟਲਾ ਸ਼ਹਿਰ ਵਿਚ 47 ਯੋਗ ਕਲਾਸਾਂ ਤੋਂ ਇਲਾਵਾ ਜ਼ਿਲ੍ਹੇ ਦੀ ਸਬ ਡਵੀਜਨ ਅਹਿਮਦਗੜ੍ਹ ਵਿਖੇ 16 ਅਤੇ ਅਮਰਗੜ੍ਹ ਵਿਖੇ 10 ਸਬ ਡਵੀਜਨਾਂ ਦੇ ਪਾਰਕਾ, ਗੁਰਦੁਆਰਾ ਸਾਹਿਬ, ਮੰਦਰਾਂ ਦੇ ਵਿਹੜੇ ਵਿਚ ਯੋਗ ਦੀਆਂ ਕਰੀਬ 26 ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਇਸ ਦਾ ਉਦੇਸ਼ ਨਾਗਰਿਕਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣ ਵਿਚ ਧਿਆਨ ਅਤੇ ਯੋਗ ਦੇ ਮਹੱਤਵ ਨੂੰ ਉਜਾਗਰ ਕਰਨਾ ਹੈ। ਉਨ੍ਹਾਂ ਦੱਸਿਆ ਕਿ ਸੀ.ਐਮ ਦੀ ਯੋਗਸ਼ਾਲਾ ਰਾਹੀਂ ਲੋਕਾਂ ਨੂੰ ਉਨ੍ਹਾਂ ਦੁਆਰਾ ਚੁੱਣੇ ਗਏ ਸਥਾਨ ਜਿਵੇਂ ਕਿ ਪਾਰਕਾਂ, ਜਨਤਕ ਥਾਵਾਂ ‘ਤੇ ਮੁਫ਼ਤ ਯੋਗ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਫੈਜ਼ਲ ਨੇ ਕਿਹਾ ਕਿ “ਯੋਗ ਸਾਡੇ ਸਰੀਰ ਨੂੰ ਲਚਕੀਲਾ ਅਤੇ ਮਨ ਨੂੰ ਸ਼ਾਂਤ ਬਣਾਉਂਦਾ ਰਿਹਾ ਹੈ, ਜੋ ਸੱਚੀ ਤੰਦਰੁਸਤ ਜੀਵਨ ਦੀ ਚਾਬੀ ਸਾਬਤ ਹੋ ਰਿਹਾ ਹੈ।

ਲਗਾਤਾਰ ਯੋਗ ਨੇ ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਸਿਹਤ ਲਈ ਵੀ ਬਹੁਤ ਅਸਰ ਕਰ ਰਿਹਾ ਅਤੇ ਮੈਨੂੰ ਅੰਦਰੂਨੀ ਸ਼ਾਂਤੀ ਮਿਲੀ ਹੈ, ਜਿਸ ਸਦਕਾ ਮੇਰੀ ਸਿਹਤ ਵਿੱਚ ਸੁਧਾਰ ਹੋਇਆ ਹੈ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਇਸ ਤਰ੍ਹਾਂ ਦੇ ਬਿਹਤਰੀਨ ਪ੍ਰੋਗਰਾਮ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਯੋਗ ਦੇ ਕਾਰਨ ਮੇਰੇ ਵਜ਼ਨ ਅਤੇ ਸਰੀਰ ਦੇ ਦਰਦ ਸਬੰਧੀ ਸਮੱਸਿਆਵਾਂ ਨੂੰ ਨਿਯੰਤਰਿਤ ਕਰਨ ਵਿਚ ਮਦਦ ਮਿਲੀ ਹੈ। ਸਥਾਨਕ ਨਿਵਾਸੀ ਅਜ਼ਮੇਰ ਸਿੰਘ,ਹਰਪ੍ਰੀਤ ਸਿੰਘ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਮ ਜਨਤਾ ਦੇ ਮਾਨਸਿਕ ਅਤੇ ਸਰੀਰਕ ਸਿਹਤ ਨੂੰ ਬਿਹਤਰ ਬਣਾਉਣ ਲਈ ਇਸ ਤਰ੍ਹਾਂ ਦੇ ਉਦੇਸ਼ਪੂਰਨ ਯਤਨ ਦੀ ਸ਼ਲਾਘਾ ਕਰਦਿਆ ਕਿਹਾ ਕਿ “ਯੋਗ ਉਹ ਕਲਾ ਹੈ ਜੋ ਸਾਨੂੰ ਸਰੀਰ ਅਤੇ ਮਨ ਨੂੰ ਇੱਕਜੁੱਟ ਕਰਕੇ ਹਰੇਕ ਪਲ ਵਿੱਚ ਜੀਣਾ ਸਿਖਾਉਂਦਾ ਹੈ।” ਅਜ਼ਮੇਰ ਸਿੰਘ ਨੇ ਦੱਸਿਆ ਕਿ ਮੈਨੂੰ ਡਿਪਰੈਸ਼ਨ ਦੀ ਸਮੱਸਿਆਂ ਤੋਂ ਨਿਜਾਤ ਮਿਲੀ ਹੈ। “ਯੋਗ ਮਨ ਦੀ ਸ਼ਾਂਤੀ ਦਾ ਰਾਹ ਹੈ, ਜਿੱਥੇ ਸਾਨੂੰ ਅਸਲੀ ਸੁਖ ਅਤੇ ਸਵੈ-ਅਨੁਭਵ ਪ੍ਰਾਪਤ ਹੁੰਦੇ ਹਨ” ਇਹ ਕਹਿਣਾ ਹੈ ਯੋਗ ਸਾਧਕ ਨੀਤੂ ਜੈਨ ਦਾ। ਸੁਖਮੀਤ ਕੌਰ, ਸ਼ੈਲੀ, ਇੰਦਰਪਾਲ ਕੌਰ ਨੇ ਦੱਸਿਆ ਲਗਾਤਾਰ ਯੋਗ ਕਰਨ ਨਾਲ ਉਨ੍ਹਾਂ ਦੀ ਸਰੀਰਕ ਸਿਹਤ ਦੇ ਨਾਲ ਨਾਲ ਮਾਨਸਿਕ ਸਿਹਤ ਵੀ ਬੇਹਤਰ ਹੋਈ ਹੈ।

ਉਨ੍ਹਾਂ ਸੁਝਾਅ ਦਿੱਤਾ ਕਿ ਯੋਗ ਸਿਖਾਉਣ ਲਈ ਹੋਰ ਯੌਗਸਾਲਾਵਾਂ ਦਾ ਪ੍ਰਸਾਰ ਕੀਤਾ ਜਾਵੇ ਤਾਂ ਜੋ ਯੋਗ ਘਰ ਘਰ ਪਹੁੰਚ ਸਕੇ। ਸੀਐਮ ਦੀ ਯੋਗਸ਼ਾਲਾ ਦੇ ਜ਼ਿਲ੍ਹਾ ਕੋਆਰਡੀਨੇਟਰ ਨਿਰਮਲ ਸਿੰਘ ਨੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਦੇ ਕੋਲ ਯੋਗ ਕਲਾਸ ਕਰਨ ਦਾ ਸਥਾਨ ਉਪਲਬੱਧ ਹੈ ਅਤੇ ਘੱਟ ਤੋਂ ਘੱਟ 25 ਲੋਕਾਂ ਦਾ ਸਮੂਹ ਹੈ, ਤਾਂ ਪੰਜਾਬ ਸਰਕਾਰ ਯੋਗ ਟਰੇਡ ਟੀਚਰਾਂ ਘਰ ਭੇਜੇਗੀ। ਜੇਕਰ ਲੋਕ ਚਾਹੁੰਣ ਤਾਂ ਉਹ ਖੁਦ ਜਾਂ ਇਕ ਵਿਅਕਤੀ ਦੇ ਲਈ ਵੀ ਪੰਜੀਕਰਨ ਕਰ ਸਕਦੇ ਹਨ। ਜੋ ਲੋਕ ਇਨ੍ਹਾਂ ਕਲਾਸਾਂ ਦਾ ਲਾਭ ਲੈਣਾ ਚਾਹੁੰਦੇ ਹਨ ਤਾਂ ਉਹ ਟੋਲ ਫਰੀ ਨੰਬਰ 76694-00500 ‘ਤੇ ਮਿਸਡ ਕਾਲ ਦੇ ਸਕਦੇ ਹਨ ਜਾਂ ਫਿਰ ਸੀ.ਐਮ ਦੀ ਯੋਗਸ਼ਾਲਾ ਪੋਰਟਲ cmdiyogshala.punjab.gov.in ‘ਤੇ ਲਾਗਇਨ ਕਰ ਸਕਦੇ ਹਨ।

LEAVE A REPLY

Please enter your comment!
Please enter your name here