
ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਮਸਜਿਦ ਚੋਂਕ ਅਤੇ ਦੇਵੀ ਤਾਲਾਬ ਵਿਖੇ ਹੋਈਆਂ ਰਾਮ ਲੀਲਾ ਚ ਨਗਰ ਸੁਧਾਰ ਟ੍ਰਸ੍ਟ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਅਤੇ ਉਹਨਾਂ ਦੇ ਸਾਥੀਆਂ ਨੇ ਹਾਜ਼ਿਰੀ ਭਰੀ ਅਤੇ ਪ੍ਰਭੂ ਸ਼੍ਰੀ ਰਾਮ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਦੋਵੇਂ ਰਾਮਲੀਲਾ ਕਮੇਟੀਆਂ ਨੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਦਾ ਯਾਦਗਾਰੀ ਚਿਨ੍ਹ ਦੇ ਕੇ ਸਨਮਾਨਿਤ ਕੀਤਾ।

ਇਸ ਮੌਕੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਨੇ ਕਿਹਾ ਕਿ ਪ੍ਰਭੂ ਸ਼੍ਰੀ ਰਾਮ ਜੀ ਦੀ ਜ਼ਿੰਦਗੀ ਸਾਨੂੰ ਸਿਖਾਉਦੀ ਹੈ ਕੀ ਸੱਚੇ ਰਸਤੇ ਤੇ ਚੱਲਣ ਵਾਲਾ ਇਨਸਾਨ ਹਮੇਸ਼ਾ ਜਿੱਤ ਹਾਸਿਲ ਕਰਦਾ ਹੈ। ਸੱਚ ਪ੍ਰਤਾੜਿਤ ਤਾ ਹੋ ਸਕਦਾ ਹੈ ਪ੍ਰੰਤੂ ਪਰਾਜਿਤ ਕਦੇ ਨਹੀਂ ਹੋ ਸਕਦਾ ਅਤੇ ਝੂਠ ਚਾਹੇ ਜਿਨ੍ਹਾਂ ਮਰਜ਼ੀ ਤਾਕਤਵਰ ਹੋ ਜਾਵੇ ਪ੍ਰੰਤੂ ਅੰਤ ਉਸਦੀ ਹਾਰ ਨਿਸਚਿਤ ਹੈ। ਇਸ ਲਈ ਸੱਚੇ ਰਸਤੇ ਤੇ ਚੱਲਕੇ ਕਾਮਯਾਬੀ ਦੀ ਬੁਲੰਦੀਆਂ ਨੂੰ ਹਾਸਿਲ ਕਰੋ।












