Monday, October 19, 2026
Home Latest 3 ਬੱਚਿਆ ਨੂੰ ਜਨਮ ਦੇਣ ਤੋਂ ਬਾਅਦ ਮਾਂ ਸਮੇਤ ਤਿੰਨੋਂ ਬੱਚਿਆ ਦੀ...

3 ਬੱਚਿਆ ਨੂੰ ਜਨਮ ਦੇਣ ਤੋਂ ਬਾਅਦ ਮਾਂ ਸਮੇਤ ਤਿੰਨੋਂ ਬੱਚਿਆ ਦੀ ਹੋਈ ਮੌਤ

ਲਹਿਰਾਗਾਗਾ (ਦ ਸਟੈਲਰ ਨਿਊਜ਼)। ਲਹਿਰਾਗਾਗਾ ਵਿੱਚ ਇੱਕ ਮਹਿਲਾ ਤੇ ਤਿੰਨ ਨਵਜੰਮੇ ਬੱਚਿਆਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਔਰਤ ਨੇ 3 ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਸੀ ਤੇ ਬੱਚਿਆ ਦੇ ਜਨਮ ਤੋਂ 6 ਘੰਟੇ ਬਾਅਦ ਮਾਂ ਤੇ ਤਿੰਨੇ ਬੱਚਿਆਂ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਪਿੰਡ ਕੋਟੜਾ ਲਹਿਲ ਦੇ ਪੰਚ ਅਮਨਦੀਪ ਨੇ ਦੱਸਿਆ ਕਿ ਉਸਦੇ ਚਚੇਰੇ ਭਰਾ ਹਸਪ੍ਰੀਤ ਦੀ ਪਤਨੀ ਮਨਦੀਪ ਨੂੰ ਜਣੇਪੇ ਤੋਂ ਪਹਿਲਾਂ 26 ਅਕਤੂਬਰ ਨੂੰ ਸਾਹ ਲੈਣ ਦੀ ਤਕਲੀਫ਼ ਸ਼ੁਰੂ ਹੋ ਗਈ ਸੀ, ਜਿਸ ਕਰਕੇ ਪਰਿਵਾਰਿਕ ਮੈਬਰਾਂ ਨੇ ਮਨਦੀਪ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਭਰਤੀ ਕਰਵਾਇਆ।

Advertisements

ਜਿਥੇ ਕਿ ਦੇਰ ਸ਼ਾਮ ਕਰੀਬ 7.30 ਵਜੇ ਡਾਕਟਰਾਂ ਨੇ ਉਸਦੇ ਪੇਟ ਦਾ ਅਪ੍ਰੇਸ਼ਨ ਕੀਤਾ ਤੇ ਅਪ੍ਰੇਸ਼ਨ ਤੋਂ ਬਾਅਦ ਔਰਤ ਨੇ 3 ਬੱਚਿਆਂ ਨੂੰ ਜਨਮ ਦਿੱਤਾ, ਜਿਨ੍ਹਾਂ ਵਿਚੋਂ 2 ਮ੍ਰਿਤਕ ਪਾਏ ਗਏ ਤੇ ਤੀਸਰੇ ਦੀ 4-5 ਮਿੰਟ ਬਾਅਦ ਹੀ ਮੌਤ ਹੋ ਗਈ। ਤਿੰਨਾਂ ਬੱਚਿਆਂ ਦੀ ਮੌਤ ਤੋਂ ਬਾਅਦ 6 ਘੰਟੇ ਬਾਅਦ ਰਾਤ ਕਰੀਬ 2 ਵਜੇ ਮਨਦੀਪ ਦੀ ਵੀ ਮੌਤ ਹੋ ਗਈ। ਮਨਦੀਪ ਤੇ ਉਸਦੇ ਤਿੰਨੋਂ ਬੱਚਿਆਂ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰਕ ਮੈਬਰਾਂ ਵਿੱਚ ਸੋਂਗ ਦੀ ਲਹਿਰ ਪੈਦਾ ਹੋ ਗਈ।  

LEAVE A REPLY

Please enter your comment!
Please enter your name here