Sunday, November 1, 2026
Home Punjab ਜ਼ਿਲ੍ਹਾ ਪੱਧਰੀ ਸਾਫਟਬਾਲ ਅੰਡਰ-17 ਲੜਕਿਆਂ ਤੇ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ

ਜ਼ਿਲ੍ਹਾ ਪੱਧਰੀ ਸਾਫਟਬਾਲ ਅੰਡਰ-17 ਲੜਕਿਆਂ ਤੇ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ

ਪਟਿਆਲਾ (ਦ ਸਟੈਲਰ ਨਿਊਜ਼)। ਪਟਿਆਲਾ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਸੰਜੀਵ ਸ਼ਰਮਾ ਦੇ ਦਿਸ਼ਾ ਨਿਰਦੇਸ਼ ਅਤੇ ਡਿਪਟੀ ਡੀਈਓ ਡਾ: ਰਵਿੰਦਰਪਾਲ ਸਿੰਘ ਦੀ ਅਗਵਾਈ ਜ਼ਿਲ੍ਹਾ ਪੱਧਰੀ ਸਾਫਟਬਾਲ ਦੇ ਮੁਕਾਬਲੇ ਆਯੋਜਿਤ ਕੀਤੇ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕੋਆਰਡੀਨੇਟਰ ਸਪੋਰਟਸ ਡਾ. ਦਲਜੀਤ ਸਿੰਘ ਨੇ ਕਿਹਾ ਕਿ ਸਾਫ਼ਟਬਾਲ ਅੰਡਰ 17 ਲੜਕੇ ਲੜਕੀਆਂ ਦੇ ਮੁਕਾਬਲੇ ਸਰਕਾਰੀ ਕੋ-ਐਡ ਮਲਟੀਪਰਪਜ਼  ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਾਸੀ ਰੋਡ ਪਟਿਆਲਾ ਵਿਖੇ ਕਰਵਾਏ ਗਏ। ਅੰਡਰ 17 ਲੜਕਿਆਂ ਦੇ ਮੁਕਾਬਲਿਆਂ ਵਿੱਚ ਫਾਈਨਲ ਮੈਚ ਪਟਿਆਲਾ ਤਿੰਨ ਜ਼ੋਨ ਤੇ ਪਾਤੜਾਂ ਜ਼ੋਨ ਵਿਚਕਾਰ ਖੇਡਿਆ ਗਿਆ।

Advertisements

ਜਿਸ ਵਿੱਚ ਪਟਿਆਲਾ ਜ਼ੋਨ 3 ਨੇ ਗੋਲਡ ਮੈਡਲ, ਪਾਤੜਾਂ ਜ਼ੋਨ ਨੇ ਸਿਲਵਰ ਮੈਡਲ ਅਤੇ ਘਨੌਰ ਜ਼ੋਨ ਨੇ ਕਾਂਸੀ ਦਾ ਮੈਡਲ ਜਿੱਤਿਆ। ਲੜਕੀਆਂ ਦੇ ਮੁਕਾਬਲਿਆਂ ਵਿੱਚ ਫਾਈਨਲ ਮੈਚ ਭੁਨਰਹੇੜ੍ਹੀ ਜ਼ੋਨ ਅਤੇ ਪਟਿਆਲਾ 3 ਜ਼ੋਨ ਦੇ ਵਿਚਕਾਰ ਖੇਡਿਆ ਗਿਆ। ਜਿਸ ਵਿੱਚ ਭੁਨਰਹੇੜ੍ਹੀ ਜ਼ੋਨ ਨੇ ਗੋਲਡ ਮੈਡਲ ਜਿੱਤਿਆ। ਪਟਿਆਲਾ 3 ਜ਼ੋਨ ਨੇ  ਸਿਲਵਰ ਮੈਡਲ ਤੇ ਘਨੌਰ ਜ਼ੋਨ ਨੇ  ਕਾਂਸੀ ਦਾ ਮੈਡਲ ਜਿੱਤਿਆ। ਇਸ ਮੌਕੇ ਤੇ ਹਰੀਸ਼ ਸਿੰਘ ਰਾਵਤ, ਸਸੀ ਮਾਨ, ਬਿਕਰਮ  ਠਾਕੁਰ, ਗੌਰਵ ਬਿਰਦੀ, ਪਵਿੱਤਰ ਸਿੰਘ, ਰਜਿੰਦਰ ਸਿੰਘ ਚਾਨੀ, ਜਸਵਿੰਦਰ ਸਿੰਘ ਗੱਜੂ ਮਾਜਰਾ, ਹਰਪ੍ਰੀਤ ਕੌਰ, ਕਮਲ ਰਾਣੀ ਗੁਰਜੀਤ ਸਿੰਘ, ਗੁਰਜੰਟ  ਸਿੰਘ ਹਾਜ਼ਰ ਸਨ।

LEAVE A REPLY

Please enter your comment!
Please enter your name here