Sunday, October 18, 2026
Home Hoshiarpur ਬਾਗਬਾਨੀ ਵਿਭਾਗ ਵੱਲੋਂ ਫ਼ਸਲੀ ਵਿਭਿੰਨਤਾ ਦੀ ਲੋੜ ’ਤੇ ਜ਼ੋਰ, ਕਿਸਾਨਾਂ ਨੂੰ ਵੱਖ-ਵੱਖ...

ਬਾਗਬਾਨੀ ਵਿਭਾਗ ਵੱਲੋਂ ਫ਼ਸਲੀ ਵਿਭਿੰਨਤਾ ਦੀ ਲੋੜ ’ਤੇ ਜ਼ੋਰ, ਕਿਸਾਨਾਂ ਨੂੰ ਵੱਖ-ਵੱਖ ਸਕੀਮਾਂ ਦਾ ਲਾਭ ਲੈਣ ਦਾ ਸੱਦਾ

The Stellar News Logo

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਰਾਜ ਵਿੱਚ ਖੇਤੀ ਵਿਭਿੰਨਤਾ ਨੂੰ ਪ੍ਰਫੁੱਲਤ ਕਰਨ ਲਈ ਪੰਜਾਬ ਸਰਕਾਰ ਵਲੋਂ ਅਣਥੱਕ ਯਤਨ ਕੀਤੇ ਜਾ ਰਹੇ ਹਨ। ਕਣਕ-ਝੋਨੇ ਦੇ ਫ਼ਸਲੀ ਚੱਕਰ ਵਿੱਚੋਂ ਬਾਹਰ ਨਿਕਲ ਕੇ ਖੇਤੀ ਵਿਭਿੰਨਤਾ ਅਪਣਾਉਂਦੇ ਹੋਏ ਕਿਸਾਨਾਂ ਨੂੰ ਬਾਗਬਾਨੀ ਫ਼ਸਲਾਂ ਵੱਲ ਧਿਆਨ ਦੇਣ ਦੀ ਲੋੜ ਹੈ ਜਿਸ ਨਾਲ ਧਰਤੀ ਹੇਠਲੇ ਪਾਣੀ ਅਤੇ ਕੁਦਰਤੀ ਸਰੋਤਾਂ ਨੂੰ ਬਚਾਇਆ ਜਾ ਸਕਦਾ ਹੈ। ਬਾਗਬਾਨੀ ਮੰਤਰੀ, ਪੰਜਾਬ ਮਹਿੰਦਰ ਭਗਤ ਅਤੇ ਡਾਇਰੈਕਟਰ ਬਾਗਬਾਨੀ ਪੰਜਾਬ ਸੈਲਿੰਦਰ ਕੌਰ ਦੀ ਅਗਵਾਈ ਹੇਠ ਪੰਜਾਬ ਵਿੱਚ ਬਾਗਬਾਨੀ ਕਿੱਤੇ ਨਾਲ ਜੁੜੇ ਕਿਸਾਨਾਂ ਨੂੰ ਆਰਥਿਕ ਲਾਭ ਦੇਣ ਹਿੱਤ ਵੱਖ-ਵੱਖ ਸਕੀਮਾਂ ਅਧੀਨ ਸਹਾਇਤਾ ਉਪਲਬੱਧ ਕਰਵਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਜਗਦੀਸ਼ ਸਿੰਘ ਨੇ ਦੱਸਿਆ ਕਿ ਖੇਤੀ ਵਿਭਿੰਨਤਾ ਵਿੱਚ ਬਾਗਬਾਨੀ ਦਾ ਵਿਸ਼ੇਸ਼ ਮਹੱਤਵ ਹੈ ਅਤੇ ਕਿਸਾਨਾਂ ਨੂੰ ਆਪਣੀ ਆਮਦਨ ਵਿੱਚ ਵਾਧਾ ਕਰਨ ਲਈ ਬਾਗਬਾਨੀ ਧੰਦਾ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਜ਼ਿਲ੍ਹੇ ਵਿੱਚ ਬਾਗਬਾਨੀ ਨੂੰ ਪ੍ਰਫੁੱਲਤ ਕਰਨ ਲਈ ਕੌਮੀ ਬਾਗਬਾਨੀ ਮਿਸ਼ਨ (ਐਮ.ਆਈ.ਡੀ.ਐਚ) ਸਕੀਮ, ਸਟੇਟ ਪਲੈਨ ਸਕੀਮ, ਆਰ.ਕੇ.ਵੀ.ਵਾਈ ਸਕੀਮ ਅਧੀਨ ਕਿਸਾਨਾਂ ਦੀ ਸਹੂਲਤ ਲਈ ਵੱਖ-ਵੱਖ ਕੰਪੋਨੈਟਾਂ ਅਧੀਨ ਉਪਦਾਨ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਕੌਮੀ ਬਾਗਬਾਨੀ ਮਿਸ਼ਨ ਸਕੀਮ (ਐਮ.ਆਈ.ਡੀ.ਐਚ) ਅਧੀਨ ਨਵੇਂ ਬਾਗ ਲਗਾਉਣਾ, ਪੁਰਾਣੇ ਬਾਗਾਂ ਦੀ ਮੁੜ-ਸੁਰਜੀਤੀ, ਖੁੰਬਾਂ ਦੀ ਪੈਦਾਵਾਰ, ਸ਼ਹਿਦ ਦੀਆਂ ਮੱਖੀਆਂ ਦਾ ਧੰਦਾ, ਫੁੱਲਾਂ ਸਬਜ਼ੀਆਂ ਦੀ ਸੁਰੱਖਿਅਤ ਖੇਤੀ ਲਈ ਪ੍ਰੋਟੈਕਟਿਡ ਕਲਟੀਵੇਸ਼ਨ, ਹਾਈਬ੍ਰਿਡ ਵੈਜੀਟੇਬਲ, ਛੋਟੀ ਮਸ਼ੀਨਰੀ (ਸਪਰੇ ਪੰਪ, ਪਾਵਰ ਟਿੱਲਰ, ਮਿੰਨੀ ਟਰੈਕਟਰ ਆਦਿ), ਕੋਲਡ ਸਟੋਰ, ਪੈਕ ਹਾਊਸ ਆਦਿ ਤੇ ਕਿਸਾਨਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਉਪਦਾਨ ਦਿੱਤਾ ਜਾਂਦਾ ਹੈ।

Advertisements

ਇਸੇ ਤਰ੍ਹਾਂ ਸਟੇਟ ਪਲੈਨ ਸਕੀਮ ਅਧੀਨ ਕਿਸਾਨਾਂ ਨੂੰ ਮਸ਼ਰੂਮ ਬੈਗਜ਼ ਅਤੇ ਹੱਟ, ਬਾਗਬਾਨੀ ਫ਼ਸਲਾਂ ਦੀ ਪੈਕਿੰਗ ਲਈ ਕਾਰਟਨ ਬਾਕਸ, ਪਲਾਸਟਿਕ ਕਰੇਟ ਆਦਿ ਲਈ ਉਪਦਾਨ ਦਿੱਤਾ ਜਾਂਦਾ ਹੈ। ਸਹਾਇਕ ਡਾਇਰੈਕਟਰ ਬਾਗਬਾਨੀ, ਸਿਟਰਸ ਅਸਟੇਟ ਭੂੰਗਾ (ਹਰਿਆਣਾ) ਜਸਪਾਲ ਸਿੰਘ ਅਤੇ ਸਹਾਇਕ ਡਾਇਰੈਕਟਰ ਬਾਗਬਾਨੀ ਸਿਟਰਸ ਅਸਟੇਟ ਹੁਸ਼ਿਆਰਪੁਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਅਸਟੇਟਾਂ ਪਾਸੋਂ ਕਿਸਾਨ ਆਪਣੀ ਸਹੂਲਤ ਲਈ ਟਰੈਕਟਰ, ਰੋਟਾਵੇਟਰ, ਸਪਰੇ ਪੰਪ, ਹਾਈਡ੍ਰੋਲਿਕ ਪਰੂਨਰ ਅਤੇ ਹੋਰ ਮਸ਼ੀਨਰੀ ਕਿਰਾਏ ਤੇ ਲਿਜਾ ਸਕਦੇ ਹਨ ਜਿਸ ਨਾਲ ਉਨ੍ਹਾਂ ਦਾ ਖਰਚਾ ਘੱਟਦਾ ਹੈ ਅਤੇ ਆਮਦਨ ਵਿੱਚ ਵਾਧਾ ਹੁੰਦਾ ਹੈ। ਬਾਗਬਾਨਾਂ ਦੀ ਸਹੂਲਤ ਲਈ ਅਸਟੇਟ ਵਿਖੇ ਕੀੜੇਮਾਰ ਦਵਾਈਆਂ ਅਤੇ ਖਾਦਾਂ ਦਾ ਸਟੋਰ ਸਥਾਪਿਤ ਕੀਤਾ ਗਿਆ ਹੈ। ਇਸਦੇ ਨਾਲ ਹੀ ਅਸਟੇਟ ਛਾਉਣੀ ਕਲਾਂ, ਹੁਸ਼ਿਆਰਪੁਰ ਵਿਖੇ ਸਥਾਪਿਤ ਕੀਤੀ ਬਾਇਓਫਰਟੀਲਾਈਜ਼ਰ ਲੈਬ ਸਥਾਪਿਤ ਕੀਤੀ ਗਈ ਹੈ। ਲੈਬ ਵਿੱਚ ਤਿਆਰ ਕੀਤੀਆਂ ਜਾਣ ਵਾਲੀਆਂ ਜੈਵਿਕ ਖਾਦਾਂ ਜੋ ਕਿ ਅਜੈਟੋਬੈਕਟਰ, ਫਾਸਫੋਰਸ ਸੋਲਿਊਬਲਾਈਜ਼ਿੰਗ ਬੈਕਟੀਰੀਆ ਆਦਿ ਨਾਲ ਰਸਾਇਣਿਕ ਖਾਦਾਂ ਦੀ 15-20 ਫੀਸਦੀ ਵਰਤੋਂ ਘਟਾਈ ਜਾ ਸਕਦੀ ਹੈ ਜਿਸ ਨਾਲ ਕਿਸਾਨਾਂ ਦੀ ਬੱਚਤ ਵਿੱਚ ਸਿੱਧੇ ਤੌਰ ’ਤੇ ਵਾਧਾ ਹੁੰਦਾ ਹੈ।

ਇਸ ਤੋਂ ਇਲਾਵਾ ਮਿੱਟੀ, ਪਾਣੀ ਅਤੇ ਹਵਾ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇਗਾ। ਡਿਪਟੀ ਡਾਇਰੈਕਟਰ ਬਾਗਬਾਨੀ ਨੇ ਇਹ ਵੀ ਦੱਸਿਆ ਕਿ ਵਿਭਾਗੀ ਸਰਕਾਰੀ ਨਰਸਰੀਆਂ, ਛਾਉਣੀ ਕਲਾਂ, ਭੂੰਗਾ, ਖਿਆਲਾ ਬੁਲੰਦਾ ਅਤੇ ਸੈਂਟਰ ਆਫ ਐਕਸੀਲੈਂਸ ਫਾਰ ਫਰੂਟਸ (ਸਿਟਰਸ) ਖਨੌੜਾ ਵਿਖੇ ਵਧੀਆ ਕਿਸਮ ਦੇ ਫਲਦਾਰ ਬੂਟੇ ਕਿਸਾਨਾਂ ਅਤੇ ਆਮ ਜਨਤਾ ਲਈ ਮੁਹੱਈਆ ਕਰਵਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਲੋੜੀਂਦੇ ਬੂਟਿਆਂ ਲਈ ਚਾਹਵਾਨ ਨੇੜੇ ਲੱਗਦੀ ਨਰਸਰੀ ਤੋਂ ਬੂਟਿਆਂ ਦੀ ਖਰੀਦ ਕਰ ਸਕਦੇ ਹਨ। ਡਿਪਟੀ ਡਾਇਰੈਕਟਰ ਬਾਗਬਾਨੀ ਨੇ ਜਿਲ਼੍ਹੇ ਦੇ ਸਮੂਹ ਕਿਸਾਨਾਂ ਨੂੰ ਇਨ੍ਹਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ, ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਅਤੇ ਸਹਾਇਤਾ ਆਦਿ ਲੈਣ ਲਈ ਬਲਾਕ ਪੱਧਰ ਦੇ ਅਧਿਕਾਰੀਆ, ਜਿਨ੍ਹਾਂ ਦੇ ਨਾਮ ਅਤੇ ਮੋਬਾਇਲ ਨੰਬਰ ਦਿੱਤੇ ਗਏ ਹਨ, ਲਖਬੀਰ ਸਿੰਘ, ਬਾਗਬਾਨੀ ਵਿਭਾਗ ਅਫਸਰ, ਬਲਾਕ ਭੂੰਗਾ, ਦਸੂਹਾ, ਮੁਕੇਰੀਆਂ ਅਤੇ ਤਲਵਾੜਾ (94655-85112), ਪਰਮਿੰਦਰ ਸਿੰਘ, ਬਾਗਬਾਨੀ ਵਿਭਾਗ ਅਫਸਰ, ਬਲਾਕ ਹਰਿਆਣਾ, ਹੁਸ਼ਿਆਰਪੁਰ-1, ਇੰਚਾਰਜ, ਸਰਕਾਰੀ ਬਾਗ ਅਤੇ ਨਰਸਰੀ, ਛਾਉਣੀ ਕਲਾਂ (98150-90845), ਹਰਜੀਤ ਸਿੰਘ, ਬਾਗਬਾਨੀ ਵਿਭਾਗ ਅਫਸਰ, ਮਾਹਿਲਪੁਰ, ਇੰਚਾਰਜ, ਸੈਂਟਰ ਆਫ ਐਕਸੀਲੈਂਸ ਫਾਰ ਫਰੂਟਸ(ਸਿ) ਖਨੌੜਾ (95010-39348) , ਵਿਕਰਮ ਵਰਮਾ, ਬਾਗਬਾਨੀ ਵਿਭਾਗ ਅਫਸਰ, ਬਲਾਕ ਹੁਸ਼ਿਆਰਪੁਰ-2 (98729-12236), ਸ਼ੈਲੀ, ਬਾਗਬਾਨੀ ਵਿਭਾਗ ਅਫਸਰ, ਗੜ੍ਹਸ਼ੰਕਰ (79866-58294), ਪ੍ਰੇਮ ਸਿੰਘ, ਇੰਚਾਰਜ, ਸਰਕਾਰੀ ਬਾਗ ਅਤੇ ਨਰਸਰੀ, ਖਿਆਲਾ ਬੁਲੰਦਾ ਅਤੇ ਭੂੰਗਾ (94635-44634) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here