Saturday, October 17, 2026
Home Latest ਇਸਲਾਮਾਬਾਦ ਥਾਣੇ ‘ਚ ਹੋਏ ਧਮਾਕੇ ਦੀ ਗੈਂਗਸਟਰ ਜੀਵਨ ਫੌਜੀ ਨੇ ਲਈ ਜ਼ਿੰਮੇਵਾਰੀ,...

ਇਸਲਾਮਾਬਾਦ ਥਾਣੇ ‘ਚ ਹੋਏ ਧਮਾਕੇ ਦੀ ਗੈਂਗਸਟਰ ਜੀਵਨ ਫੌਜੀ ਨੇ ਲਈ ਜ਼ਿੰਮੇਵਾਰੀ, ਲੋਕਾਂ ‘ਚ ਦਹਿਸ਼ਤ ਦਾ ਮਾਹੌਲ

ਅੰਮ੍ਰਿਤਸਰ (ਦ ਸਟੈਲਰ ਨਿਊਜ਼)। ਅੰਮ੍ਰਿਤਸਰ ਦੇ ਇਸਲਾਮਾਬਾਦ ਥਾਣੇ ਵਿੱਚ ਧਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਤੜਕਸਾਰ 3 ਵਜੇ ਦੇ ਕਰੀਬ ਅੰਮ੍ਰਿਤਸਰ ਦੇ ਇਸਲਾਮਾਬਾਦ ਪੁਲਿਸ ਥਾਣੇ ਵਿੱਚ ਹੋਇਆ ਹੈ। ਧਮਾਕੇ ਦੀ ਆਵਾਜ਼ ਇੰਨੀ ਜ਼ਬਰਦਸਤ ਸੀ ਕਿ ਸੁੱਤੇ ਪਏ ਲੋਕ ਵੀ ਉਠ ਗਏ, ਜਿਸ ਕਾਰਨ ਆਸਪਾਸ ਦੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਜਾਣਕਾਰੀ ਦਿੰਦੇ ਥਾਣਾ ਇਸਲਾਮਾਬਾਦ ਦੇ ਪੁਲਿਸ ਅਧਿਕਾਰੀ ਜਸਬੀਰ ਸਿੰਘ ਨੇ ਕਿਹਾ ਕਿ ਧਮਾਕੇ ਦੀ ਆਵਾਜ਼ ਉਹਨਾਂ ਨੇ ਵੀ ਸੁਣੀ ਹੈ ਪਰ ਕੋਈ ਵੀ ਥਾਣੇ ਵਿੱਚ ਧਮਾਕਾ ਨਹੀਂ ਹੋਇਆ।

Advertisements

ਉਨ੍ਹਾਂ ਕਿਹਾ ਕਿ ਕਿਤੇ ਹੋਰ ਧਮਾਕਾ ਹੋਇਆ ਹੋ ਸਕਦਾ ਹੈ, ਪਰ ਉਨ੍ਹਾਂ ਦੇ ਥਾਣੇ ਵਿੱਚ ਅਜਿਹੀ ਕੋਈ ਗੱਲ ਨਹੀਂ ਹੈ। ਲੋਕਾਂ ਨੇ ਦੱਸਿਆ ਕਿ ਗੈਂਗਸਟਰ ਜੀਵਨ ਫੌਜੀ ਨੇ ਇਸ ਧਮਾਕੇ ਬਾਰੇ ਆਪਣੀ ਪੋਸਟ ਸਾਂਝੀ ਕਰਦੇ ਹੋਏ ਜ਼ਿੰਮੇਵਾਰੀ ਲਈ ਹੈ ਤੇ ਪੰਜਾਬ ਪੁਲਿਸ ਨੂੰ ਸਿੱਧੀ ਧਮਕੀ ਹੈ। ਪੁਲਿਸ ਨੇ ਗੈਂਗਸਟਰ ਵੱਲੋਂ ਜਿੰਮੇਵਾਰੀ ਲੈਣ ਦੀ ਗੱਲ ਤੇ ਕਿਹਾ ਕਿ ਉਹ ਨਹੀਂ ਜਾਣਦੇ ਕਿ ਜੀਵਨ ਫੌਜੀ ਕੌਣ ਹੈ। ਉਹਨਾਂ ਕਿਹਾ ਕਿ ਇਸਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਧਮਾਕਾ ਹੋਇਆ ਕਿੱਥੇ ਹੈ।

LEAVE A REPLY

Please enter your comment!
Please enter your name here