
ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਸਨਾਤਨ ਸੰਸਕ੍ਰਿਤੀ ਨੂੰ ਬਚਾਉਣਾ ਜ਼ਰੂਰੀ ਹੈ, ਸਨਾਤਨ ਸੰਸਕ੍ਰਿਤੀ ਬਚੇਗੀ ਤਾਂ ਹੀ ਦੇਸ਼ ਬਚੇਗਾ ਨਹੀਂ ਤਾਂ ਨਾ ਦੇਸ਼ ਬਚੇਗਾ ਅਤੇ ਨਾ ਹੀ ਸ਼ਾਂਤੀ ਰਹੇਗੀ। ਇਹ ਗੱਲ ਆਯੋਜਿਤ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਰਾਮ ਸੈਨਾ ਦੇ ਕੌਮੀ ਪ੍ਰਧਾਨ ਜਤਿੰਦਰ ਛਾਬੜਾ ਨੇ ਕਹੀ। ਇਸ ਮੀਟਿੰਗ ਵਿੱਚ ਜਤਿੰਦਰ ਛਾਬੜਾ ਨੇ ਸ਼੍ਰੀ ਰਾਮ ਸੈਨਾ ਦਾ ਵਿਸਥਾਰ ਕਰਦੇ ਹੋਏ ਮਾਸਟਰ ਧਰਮਪਾਲ ਨੂੰ ਸ਼੍ਰੀ ਰਾਮ ਸੈਨਾ ਐਜੂਕੇਸ਼ਨ ਵਿੰਗ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ।ਇਸ ਮੌਕੇ ਸ਼੍ਰੀ ਰਾਮ ਸੈਨਾ ਦੇ ਸਰਪ੍ਰਸਤ ਸੁਭਾਸ਼ ਮਕਰੰਦੀ ਅਤੇ ਜਤਿੰਦਰ ਛਾਬੜਾ ਨੇ ਮਾਸਟਰ ਧਰਮਪਾਲ ਨੂੰ ਸਿਰਪਾਓ ਪਾਕੇ ਸ਼੍ਰੀਰਾਮ ਸੈਨਾ ਵਿੱਚ ਜੀ ਆਇਆ ਆਖਿਆ। ਇਸ ਮੌਕੇ ਜਤਿੰਦਰ ਛਾਬੜਾ ਨੇ ਕਿਹਾ ਕਿ ਸਨਾਤਨ ਸੰਸਕ੍ਰਿਤੀ ਕਦੇ ਵੀ ਖ਼ਤਮ ਹੋਣ ਵਾਲੀ ਨਹੀਂ ਹੈ, ਪਰ ਸਨਾਤਨ ਸੰਸਕ੍ਰਿਤੀ ਅਲੋਪ ਹੁੰਦੀ ਜਾ ਰਿਹਾ ਹੈ, ਇਸ ਨੂੰ ਬਚਾਉਣ ਲਈ ਨਵੀਂ ਪੀੜ੍ਹੀ ਨੂੰ ਸੰਸਕਾਰ ਦੇਣ ਦੀ ਲੋੜ ਹੈ। ਛਾਬੜਾ ਕਿਹਾ ਕਿ ਅੱਜ ਸਾਡੇ ਯੁਵਾ ਦੇਸ਼ ਦੇ ਕੋਨੇ-ਕੋਨੇ ਵਿੱਚ ਆਪਣਾ ਝੰਡਾ ਲਹਿਰਾ ਹਰੇ ਹਨ। ਵਿਕਸਤ ਭਾਰਤ ਵਿੱਚ ਨੌਜਵਾਨ ਸਮਾਜ ਦਾ ਬਹੁਤ ਵੱਡਾ ਯੋਗਦਾਨ ਹੈ, ਪਰ ਵੱਡੇ ਉਦਯੋਗਿਕ ਘਰਾਣਿਆਂ ਦਾ ਹੋਣਾ ਵਿਕਸਤ ਭਾਰਤ ਨਹੀਂ, ਸਗੋਂ ਸਨਾਤਨ ਸੰਸਕ੍ਰਿਤੀ ਨੂੰ ਬਚਾਉਣਾ ਹੈ ਤਾਂ ਹੀ ਦੇਸ਼ ਬਚੇਗਾ।

ਸਿਰਫ਼ ਭਾਰਤ ਹੀ ਹੈ ਜਿੱਥੇ ਸਾਰੇ ਧਰਮਾਂ ਦੇ ਲੋਕ ਸੁਰੱਖਿਅਤ ਹਨ। ਜਤਿੰਦਰ ਛਾਬੜਾ ਨੇ ਬੰਗਲਾਦੇਸ਼ ਦਾ ਜ਼ਿਕਰ ਕਰਦਿਆਂ ਕਿਹਾ ਕਿ ਬੰਗਲਾਦੇਸ਼ ਸਾਹਮਣੇ ਹੀ ਹੈ, ਦੇਖ ਸਕਦੇ ਹਾ ਕਿ ਚਾਰੇ ਪਾਸਿਓਂ ਭਾਰਤ ਦੀ ਘੇਰਾਬੰਦੀ ਹੋ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ, ਜਿਨ੍ਹਾਂ ਦੀ ਅਗਵਾਈ ਵਿੱਚ ਭਾਰਤ ਸੁਰੱਖਿਅਤ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਪਹਿਲਾਂ, ਫਿਰ ਸਮਾਜ ਬਾਰੇ ਸੋਚੋ। ਪਰ ਇਹ ਉਲਟ ਹੋ ਗਿਆ ਹੈ ਇਸਨੂੰ ਬਦਲਣਾ ਹੋਵੇਗਾ ਨਹੀਂ ਤਾਂ ਜਿਸ ਤਰ੍ਹਾਂ ਦੇਸ਼ ਚ ਫੁੱਟ ਪਾਊ ਤਾਕਤਾਂ ਕੰਮ ਕਰ ਰਹੀਆਂ ਹਨ। ਲਾਲਚ ਦੀ ਗੱਲ ਚੱਲ ਰਹੀ ਹੈ ਉਨ੍ਹਾਂ ਨੂੰ ਰੋਕਣਾ ਹੋਵੇਗਾ ਨਹੀਂ ਤਾਂ ਨਾ ਦੇਸ਼ ਬਚੇਗਾ ਅਤੇ ਨਾ ਹੀ ਸ਼ਾਂਤੀ ਮਿਲੇਗੀ। ਆਪਣੀ ਮਾਤਰ ਭਾਸ਼ਾ ਨੂੰ ਨਹੀਂ ਭੁਲਣਾ ਚਾਹੀਦਾ। ਇਸ ਮੌਕੇ ਜੋਤੀ ਪ੍ਰਕਾਸ਼ ਸ਼ਰਮਾ, ਬਲਰਾਮ ਬਾਵਾ, ਰਾਕੇਸ਼ ਪੋਆਰ, ਲਕਸ਼ਮਣ ਕੁਮਾਰ, ਵਿਨੋਦ ਲੂੰਬਾ, ਰਾਕੇਸ਼ ਸਡਾਨਾ, ਰਜਿੰਦਰ ਕੁਮਾਰ, ਸੂਰਜ ਪ੍ਰਕਾਸ਼, ਸੁਰਿੰਦਰ ਬਬਲੀ ਆਦਿ ਹਾਜ਼ਰ ਸਨ।












