Wednesday, October 21, 2026
Home Latest ਖੇਤਾਂ ਵਿੱਚ ਰਹਿੰਦੇ ਬਜ਼ੁਰਗ ਜੋੜੇ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਮਾਮਲਾ ਦਰਜ਼

ਖੇਤਾਂ ਵਿੱਚ ਰਹਿੰਦੇ ਬਜ਼ੁਰਗ ਜੋੜੇ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਮਾਮਲਾ ਦਰਜ਼

ਬਠਿੰਡਾ (ਦ ਸਟੈਲਰ ਨਿਊਜ਼)। ਬਠਿੰਡਾ ਵਿੱਚ ਬੀਤੀ ਦੇਰ ਸ਼ਾਮ ਪਿੰਡ ਬਦਿਆਲਾ ਵਿੱਚ ਇੱਕ ਬਜ਼ੁਰਗ ਜੋੜੇ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

Advertisements

ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਜੋੜਾ ਪਿੰਡ ਢਾਣੀ ਵਿੱਚ ਬਾਹਰ ਇਕੱਲਾ ਰਹਿੰਦਾ ਸੀ ਜਦਕਿ ਉਨ੍ਹਾਂ ਦਾ ਲੜਕਾ ਬਾਹਰ ਕੰਮ ਕਰਦਾ ਹੈ ਅਤੇ ਇਕ ਬੇਟੀ ਵਿਆਹੀ ਹੋਈ ਹੈ ਤੇ ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਉਹਨਾਂ ਦਾ ਲੜਕਾ ਦੇਰ ਸ਼ਾਮ ਉਹਨਾਂ ਨੂੰ ਫੋਨ ਲਗਾ ਰਿਹਾ ਸੀ ਤਾਂ ਜਦੋਂ ਉਸਦੇ ਵਾਰ ਵਾਰ ਫੋਨ ਕਰਨ ਤੇ ਕਿਸੇ ਨੇ ਫੋਨ ਨਾ ਚੱਕਿਆ ਤਾਂ ਉਸਨੇ ਪਿੰਡ ਵਾਸੀਆਂ ਨੂੰ ਸੂਚਿਤ ਕੀਤਾ ਤਾਂ ਪਿੰਡ ਵਾਸੀਆ ਨੇ ਜਾ ਕੇ ਦੇਖਿਆ ਕਿ ਉਹਨਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਹੋਇਆ ਸੀ ਤੇ ਪਿੰਡ ਵਾਸੀਆ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here