
ਹਰਦੋਈ (ਦ ਸਟੈਲਰ ਨਿਊਜ਼)। ਹਰਦੋਈ ਵਿੱਚ ਸੜਕ ਹਾਦਸੇ ਦੌਰਾਨ ਇੱਕ ਫੌਜੀ ਜਵਾਨ ਤੇ ਉਸਦੇ 2 ਸਾਲ ਦੇ ਪੁੱਤਰ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾਂ ਦੀ ਪਹਿਚਾਣ ਰਾਜਾ ਸਿੰਘ ਉਮਰ 34 ਸਾਲਾਂ, ਉਸਦਾ ਲੜਕਾ ਲਕਸ਼ਯ ਪ੍ਰਤਾਪ ਸਿੰਘ ਉਮਰ 2 ਸਾਲਾਂ ਵਾਸੀ ਰਾਏਬਰੇਲੀ ਦੇ ਅੰਬੇਡਕਰ ਨਗਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਰਾਜਾ ਆਪਣੇ ਪਰਿਵਾਰ ਨਾਲ ਲਖਨਊ-ਹਰਦੋਈ ਰਾਸ਼ਟਰੀ ਰਾਜਮਾਰਗ ਤੇ ਬਘੌਲੀ ਵੱਲ ਨੂੰ ਜਾ ਰਿਹਾ ਸੀ ਤਾਂ ਇਸ ਦੌਰਾਨ ਗਲਤ ਸਾਈਡ ਤੋਂ ਆ ਰਹੇ ਇੱਕ ਟਰੱਕ ਨਾ ਉਸਦੀ ਕਾਰ ਨੂੰ ਟੱਕਰ ਮਾਰ ਦਿੱਤੀ।

ਹਾਦਸੇ ਦੌਰਾਨ ਰਾਜਾ ਤੇ ਉਸਦੇ ਪੁੱਤਰ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਉਸਦੀ ਪਤਨੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ। ਉਸਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਕਿ ਉਸਦਾ ਇਲਾਜ਼ ਚੱਲ ਰਿਹਾ ਹੈ।












