
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਵਿਜੀਲੈ਼ਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਲਖਵੀਰ ਸਿੰਘ ਸੀਨੀਅਰ ਕਾਰਜਕਾਰੀ ਇਜੀਨੀਅਰ ਪੁੱਤਰ ਕਰਨੈਲ ਸਿੰਘ ਵਾਸੀ ਜਗਤ ਐਵੀਨਿਊ ਨੇੜੇ ਪਿੰਡ ਹਰਥਲਾ, ਥਾਣਾ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਦੀ ਸ਼ਿਕਾਇਤ ਤੇ ਕਾਰਵਾਈ ਕਰਦੇ ਹੋਏ ਮਨੀਸ਼ ਕੁਮਾਰ, ਉਪ ਕਪਤਾਨ ਪੁਲਿਸ, ਵਿਜੀਲੈਂਸ ਬਿਉਰੋ, ਯੂਨਿਟ, ਹੁਸ਼ਿਆਰਪੁਰ ਦੀ ਜ਼ੇਰੇ ਨਿਗਰਾਨੀ ਇੰਸਪੈਕਟਰ ਵਿਜੈਪਾਲ ਸਿੰਘ ਵੱਲੋਂ ਦੋਸ਼ੀ ਹਰਮਿੰਦਰ ਸਿੰਘ, ਡਿਪਟੀ ਚੀਫ ਇੰਜੀਨੀਅਰ ਵੰਡ ਹਲਕਾ ਹੁਸ਼ਿਆਰਪੁਰ ਅਤੇ ਕੇਵਲ ਸ਼ਰਮਾ, ਲਾਈਨਮੈਨ .ਐਸ.ਪੀ.ਸੀ.ਐਲ., ਦਫਤਰ ਡਿਪਟੀ ਚੀਫ ਇੰਜੀਨੀਅਰ, ਵੰਡ ਹਲਕਾ ਹੁਸ਼ਿਆਰਪੁਰ ਨੂੰ ਸ਼ਿਕਾਇਤਕਰਤਾ ਲਖਵੀਰ ਸਿੰਘ ਪੁੱਤਰ ਕਰਨੈਲ ਸਿੰਘ ਉਕਤ ਪਾਸੋਂ 50,000/— ਰੁਪਏ ਰਿਸ਼ਵਤ ਲੈਂਦਿਆਂ ਨੂੰ ਅੱਜ ਮਿਤੀ 01.02.2025 ਨੂੰ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਹੈ।

ਇਸ ਸਬੰਧੀ ਵਿਸਤਰਿਤ ਜਾਣਕਾਰੀ ਦਿੰਦੇ ਹੋਏ ਵਿਜੀਲੈ਼ਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਲਖਵੀਰ ਸਿੰਘ ਉਕਤ ਦਫਤਰ ਪੀ.ਐਸ.ਪੀ.ਸੀ.ਐਲ ਮੰਡਲ ਮੁਕੇਰੀਆਂ ਵਿੱਚ ਬਤੌਰ ਸੀਨੀਅਰ ਕਾਰਜਕਾਰੀ ਇੰਜੀਨੀਅਰ ਤਾਇਨਾਤ ਹੈ। ਦੋਸ਼ੀ ਹਰਮਿੰਦਰ ਸਿੰਘ ਡਿਪਟੀ ਚੀਫ ਇੰਜੀਨੀਅਰ ਵੰਡ ਹਲਕਾ ਹੁਸ਼ਿਆਰਪੁਰ ਨੇ ਮਿਤੀ 29.01.2025 ਨੂੰ ਸ਼ਿਕਾਇਤਕਰਤਾ ਨੂੰ ਆਪਣੇ ਦਫਤਰ ਬੁਲਾਇਆ ਅਤੇ ਪਾਰਟੀ ਫੰਡ ਦੇ ਨਾਮ ਤੇ 50,000/— ਰੁਪਏ ਰਿਸ਼ਵਤ ਦੀ ਮੰਗ ਕੀਤੀ ਅਤੇ ਕਿਹਾ ਕਿ ਜਲਦੀ ਹੀ ਪੈਸਿਆਂ ਦਾ ਪ੍ਰਬੰਧ ਕਰਕੇ ਮੇਰੇ ਦਫਤਰ ਵਿੱਚ ਤਾਇਨਾਤ ਦੋਸ਼ੀ ਲਾਇਨਮੈਨ ਕੇਵਲ ਸ਼ਰਮਾ ਨੂੰ ਫੜਾ ਦਿਉ। ਸਿਕਾਇਤਕਰਤਾ ਨੇ ਮਿਤੀ 31.01.2025 ਨੂੰ ਪੈਸਿਆਂ ਦਾ ਪ੍ਰਬੰਧ ਕਰਕੇ ਡਿਪਟੀ ਚੀਫ ਇੰਜੀਨੀਅਰ ਹਰਮਿੰਦਰ ਸਿੰਘ ਨਾਲ ਉਹਨਾ ਦੇ ਫੋਨ ਪਰ ਗੱਲ ਕੀਤੀ ਤਾਂ ਦੋਸ਼ੀ ਹਰਮਿੰਦਰ ਸਿੰਘ ਡਿਪਟੀ ਚੀਫ ਇੰਜੀਨੀਅਰ ਨੇ ਸ਼ਿਕਾਇਤਕਰਤਾ ਨੂੰ ਕਿਹਾ ਕਿ ਤੁਸੀ ਕੇਵਲ ਸ਼ਰਮਾ ਲਾਈਨਮੈਨ ਨੂੰ ਮਿਲ ਲਿਉ, ਤਾਂ ਸਿਕਾਇਤਕਰਤਾ ਨੇ ਮਿਤੀ 01.02.2025 ਨੂੰ ਡਿਪਟੀ ਚੀਫ ਇੰਜੀਨੀਅਰ ਹਰਮਿੰਦਰ ਸਿੰਘ ਦੇ ਕਹਿਣ ਤੇ ਦੋਸ਼ੀ ਕੇਵਲ ਸ਼ਰਮਾ ਲਾਇਨਮੈਨ ਨਾਲ ਫੋਨ ਪਰ ਗੱਲ ਕੀਤੀ ਤਾਂ ਉਸਨੇ ਸ਼ਿਕਾਇਤਕਰਤਾ ਨੂੰ ਕਿਹਾ ਕਿ ਸਾਹਿਬ ਨੇ ਕਿਤੇ ਜਾਣਾ ਹੈ ਤੁਸ਼ੀ ਇਹ ਪੈਸੇ ਦੁਪਹਿਰ ਤੋ ਪਹਿਲਾ ਪਹੁੰਚਾ ਦਿਓ।ਸ਼ਿਕਾਇਤਕਰਤਾ ਪਾਰਟੀ ਫੰਡ ਦੇ ਨਾਮ ਤੇ ਕੋਈ ਰਿਸ਼ਵਤ ਨਹੀ ਦੇਣਾ ਚਾਹੁੰਦਾ ਸੀ ਅਤੇ ਉਸਨੇ ਇਸ ਬਾਰੇ ਵਿਜੀਲੈਂਸ ਬਿਉਰੋ ਪਾਸ ਸ਼ਿਕਾਇਤ ਕਰ ਦਿੱਤੀ।
ਸ਼ਿਕਾਇਤਕਰਤਾ ਲਖਵੀਰ ਸਿੰਘ ਸੀਨੀਅਰ ਕਾਰਜਕਾਰੀ ਇਜੀਨੀਅਰ ਪੁੱਤਰ ਕਰਨੈਲ ਸਿੰਘ ਦੀ ਸ਼ਿਕਾਇਤ ਤੇ ਕਾਰਵਾਈ ਕਰਦੇ ਹੋਏ ਮਨੀਸ਼ ਕੁਮਾਰ, ਉਪ ਕਪਤਾਨ ਪੁਲਿਸ, ਵਿਜੀਲੈਂਸ ਬਿਉਰੋ, ਯੂਨਿਟ, ਹੁਸ਼ਿਆਰਪੁਰ ਦੀ ਜ਼ੇਰੇ ਨਿਗਰਾਨੀ ਇੰਸਪੈਕਟਰ ਵਿਜੈਪਾਲ ਸਿੰਘ ਵਲੋਂ ਵਿਜੀਲੈਂਸ ਬਿਉਰੋ ਦੀ ਟੀਮ ਗਠਿਤ ਕਰਕੇ, ਸਮੇਤ ਮੁਦੱਈ, ਸਰਕਾਰੀ ਸ਼ੈਡੋ ਗਵਾਹ ਅਤੇ ਸਰਕਾਰੀ ਗਵਾਹ ਨੂੰ ਨਾਲ ਲੈ ਕੇ ਟਰੈਪ ਲਗਾਇਆ ਗਿਆ। ਇੰਸਪੈਕਟਰ ਵਿਜੈਪਾਲ ਸਿੰਘ, ਵਿਜੀਲੈਂਸ ਬਿਉਰੋ, ਯੂਨਿਟ, ਹੁਸ਼ਿਆਰਪੁਰ ਵਲੋਂ ਦੋਸ਼ੀਆਨ ਹਰਮਿੰਦਰ ਸਿੰਘ, ਡਿਪਟੀ ਚੀਫ ਇੰਜੀਨੀਅਰ ਵੰਡ ਹਲਕਾ ਹੁਸ਼ਿਆਰਪੁਰ ਅਤੇ ਕੇਵਲ ਸ਼ਰਮਾ, ਲਾਈਨਮੈਨ ਪੀ.ਐਸ.ਪੀ.ਸੀ.ਐਲ., ਦਫਤਰ ਡਿਪਟੀ ਚੀਫ ਇੰਜੀਨੀਅਰ, ਵੰਡ ਹਲਕਾ ਹੁਸ਼ਿਆਰਪੁਰ ਨੂੰ ਸ਼ਿਕਾਇਤਕਰਤਾ ਲਖਵੀਰ ਸਿੰਘ ਉਕਤ ਪਾਸੋਂ 50,000/— ਰੁਪਏ (ਪੰਜਾਹ ਹਜ਼ਾਰ ਰੁਪਏ) ਰਿਸ਼ਵਤ ਲੈਂਦਿਆਂ ਨੂੰ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ। ਰਿਸ਼ਵਤ ਵਾਲੀ ਰਕਮ ਮੌਕਾ ਪਰ ਬਰਾਮਦ ਕੀਤੀ ਗਈ। ਇਸ ਸਬੰਧ ਵਿੱਚ ਦੋਸ਼ੀਆਂ ਹਰਮਿੰਦਰ ਸਿੰਘ, ਡਿਪਟੀ ਚੀਫ ਇੰਜੀਨੀਅਰ ਅਤੇ ਕੇਵਲ ਸ਼ਰਮਾ, ਲਾਈਨਮੈਨ ਉਕਤਾਨ ਦੇ ਵਿਰੁੱਧ ਮੁਕੱਦਮਾ ਨੰਬਰ 06 ਮਿਤੀ 01.02.2025 ਅ/ਧ 7 ਸ਼ਙ ਫਵ 1988 ਤ ਠਕਅਦਕਦ ਲਖ ਸ਼ਙ (ਂਠਕਅਦਠਕਅਵ) ਫਵ 2018 ਅਤੇ 61(2)ਨਟਛ ਥਾਣਾ ਵਿਯਬਿਯ ਰੇਂਜ ਜਲੰਧਰ ਵਿਖੇ ਦਰਜ ਰਜਿਸਟਰ ਕੀਤਾ ਗਿਆ। ਦੋਨਾਂ ਦੋਸ਼ੀਆਂ ਨੂੰ ਕੱਲ ਮਿਤੀ 02.02.2025 ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ। ਵਿਜੀਲੈਂਸ ਦੇ ਮੁਤਾਬਿਕ ਮਾਮਲੇ ਦੀ ਜਾੰਚ ਜਾਰੀ ਹੈ।












