
ਰੂਪਨਗਰ (ਦ ਸਟੈਲਰ ਨਿਊਜ਼), ਰਿਪੋਰਟ-ਧਰੂਵ ਨਾਰੰਗ। ਲਿਟਲ ਜੀਨੀਅਸ ਸਕੂਲ ਵਿੱਚ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਗਿਆ ਹੈ। ਇਸ ਅਵਸਰ ਤੇ ਬੱਚਿਆਂ ਨੇ ਮਾਂ ਸਰਸਵਤੀ ਦੀ ਪੂਜਾ ਅਰਚਨਾ ਕੀਤੀ। ਸਕੂਲ ਦੇ ਮੁੱਖ ਅਧਿਆਪਿਕਾ ਹਰਮਿੰਦਰ ਕੌਰ ਨੇ ਬੱਚਿਆਂ ਨੂੰ ਬਸੰਤ ਪੰਚਮੀ ਦਾ ਮਹੱਤਵ ਦੱਸਦੇ ਹੋਏ ਕਿਹਾ ਕਿ ਬਸੰਤ ਪੰਚਮੀ ਦੇ ਦਿਨ ਵਿਦਿਆ ਦੀ ਦੇਵੀ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਲਈ ਇਸਨੂੰ ਸਰਸਵਤੀ ਪੂਜਨ ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਇਸ ਅਫਸਰ ਤੇ ਬੱਚਿਆਂ ਨੇ ਗਿਆਨ, ਸੰਗੀਤ ਅਤੇ ਕਲਾ ਦੀ ਦੇਵੀ ਮਾ ਸਰਸਵਤੀ ਦੀ ਪੂਜਾ ਕੀਤੀ ਅਤੇ ਗਿਆਨ ਅਤੇ ਸਿੱਖਿਆ ਦਾ ਵਰ ਵੀ ਮੰਗਿਆ।

ਬੱਚਿਆਂ ਦੁਆਰਾ ਬੜੀ ਸ਼ਰਧਾ ਦੇ ਨਾਲ ਗਾਏ ਗਏ ਮਾਂ ਸਰਸਵਤੀ ਦੇ ਭਜਨਾਂ ਨੇ ਸਮਾਂ ਬੰਨ ਲਿਆ। ਇਸ ਮੌਕੇ ਤੇ ਸਕੂਲ ਦੇ ਸਾਰੇ ਬੱਚੇ ਪੀ ਪੀਲੇ ਰੰਗ ਦੀ ਪੁਸ਼ਾਕਾਂ ਪਾ ਕੇ ਆਏ। ਨੰਨੇ ਮੁੰਨੇ ਬੱਚਿਆਂ ਨੇ ਪੀਲੇ ਰੰਗ ਦੇ ਪਕਵਾਨਾਂ ਦਾ ਖੂਬ ਆਨੰਦ ਮਾਣਿਆ। ਬੱਚਿਆਂ ਦੁਆਰਾ ਸਕੂਲ ਵਿੱਚ ਪਤੰਗ ਵੀ ਉਡਾਏ ਗਏ। ਇਸ ਮੌਕੇ ਤੇ ਸਕੂਲ ਦੇ ਮੁੱਖ ਪ੍ਰਬੰਧਕ ਸੂਬਾ ਭੁਪਿੰਦਰ ਸਿੰਘ ਜੀ, ਗੁਣਵੰਤ ਕੌਰ ਜੀ ਅਤੇ ਪ੍ਰਬੰਧਕ ਗੁਰਪ੍ਰੀਤ ਮਾਥੁਰ ਜੀ ਨੇ ਬੱਚਿਆਂ ਨੂੰ ਬਸੰਤ ਪੰਚਮੀ ਦੀ ਵਧਾਈ ਦਿੱਤੀ ਅਤੇ ਇਸ ਸਾਰੇ ਆਯੋਜਨ ਵਿੱਚ ਉਹਨਾਂ ਦਾ ਮੁੱਖ ਯੋਗਦਾਨ ਰਿਹਾ।












