
ਲੁਧਿਆਣਾ (ਦ ਸਟੈਲਰ ਨਿਊਜ਼)। ਲੁਧਿਆਣਾ ਵਿੱਚ ਡੇਢ ਸਾਲ ਦੀ ਬੱਚੀ ਦੇ ਸਿਰ ਤੇ ਗਰਮ ਦਾਲ ਡਿੱਗਣ ਕਾਰਨ ਗੰਭੀਰ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਜਾਣਕਾਰੀ ਦਿੰਦੇ ਪਿੰਟੂ ਨੇ ਦੱਸਿਆ ਕਿ ਉਸਦੀ ਲੜਕੀ ਕਮਰੇ ਵਿੱਚ ਖੇਡ ਰਹੀ ਸੀ ਅਤੇ ਉਸਦੀ ਪਤਨੀ ਦਾਲ ਵਿੱਚ ਮਸਾਲੇ ਪਾ ਰਹੀ ਸੀ ਤੇ ਅਚਾਨਕ ਚੁੱਲ੍ਹੇ ਤੇ ਰੱਖਿਆ ਦਾਲ ਦਾ ਭਾਂਡਾ ਪਲਟ ਗਿਆ ਤੇ ਉਸਦੇ ਸਿਰ ਤੇ ਡਿੱਗ ਗਿਆ ਤੇ ਲੜਕੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਤੇ ਉਸਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਕਿ ਉਸਦਾ ਇਲਾਜ਼ ਚੱਲ ਰਿਹਾ ਹੈ।











