Sunday, October 18, 2026
Home Latest ਬਲੱਡ ਡੋਨਰਜ ਵੈਲਫੇਅਰ ਸੁਸਾਇਟੀ ਦੇ 10ਵੀਂ ਵਾਰ ਜਗਦੀਸ ਗਰਗ ਬਣੇ ਪ੍ਰਧਾਨ

ਬਲੱਡ ਡੋਨਰਜ ਵੈਲਫੇਅਰ ਸੁਸਾਇਟੀ ਦੇ 10ਵੀਂ ਵਾਰ ਜਗਦੀਸ ਗਰਗ ਬਣੇ ਪ੍ਰਧਾਨ

ਸੰਗਰੂਰ (ਦ ਸਟੈਲਰ ਨਿਊਜ਼)। ਪੰਜਾਬ ਦੀ ਨਾਮਵਰ ਤੇ ਮੋਹਰੀ ਸੰਸਥਾ ਬਲੱਡ ਡੋਨਰਜ ਵੈਲਫੇਅਰ ਸੁਸਾਇਟੀ ਦੇ ਸੂਬਾ ਪ੍ਰਧਾਨ ਜਗਦੀਸ ਗਰਗ ਦੀ ਅਗਵਾਹੀ ਹੇਠ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਦੌਰਾਨ ਸੰਸਥਾ ਦੀ ਸਾਲਾਨਾ ਰਿਪੋਰਟ ਪੜ੍ਹ ਕੇ ਸੁਣਾਈ ਗਈ। ਮੈਬਰਾਂ ਵੱਲੋ ਚੋਣ ਪ੍ਰਕ੍ਰਿਰਿਆ ਦੋਰਾਨ ਲੋਕਹਿੱਤਾਂ ਪ੍ਰਤੀ ਪਾਏ ਗਏ ਵੱਡਮੁਲੇ ਯੋਗਦਾਨ ਨੂੰ ਦੇਖਦੇ ਹੋਏ ਸਰਬਸੰਮਤੀ ਨਾਲ ਜਗਦੀਸ ਗਰਗ ਨੂੰ ਮੁੜ ਦਸਵੀ ਵਾਰ ਸੁਸਾਇਟੀ ਦਾ ਪ੍ਰਧਾਨ ਚੁਣਿਆ ਗਿਆ ਅਤੇ ਸੁਸਾਇਟੀ ਦੀ ਦੇਖ-ਰੇਖ, ਨਵੀ ਟੀਮ ਬਣਾਉਣ ਦੇ ਅਧਿਕਾਰ ਵੀ ਉਨਾ ਨੂੰ ਦਿੱਤੇ ਗਏ ਤੇ ਸਾਰਿਆਂ ਨੇ ਤਾੜੀਆਂ ਵਜ਼ਾਂ ਕੇ ਸਵਾਗਤ ਕੀਤਾ। ਇਸ ਮੌਕੇ ਸੰਸਥਾ ਦੇ ਸ੍ਰਪਰਸਤ ਲਾਭ ਸਿੰਘ ਤੇ ਦਵਿੰਦਰ ਸਿੰਘ ਨੇ ਕਿਹਾ ਕਿ ਕਿਸੇ ਵੀ ਸੰਸਥਾ ਨੂੰ ਚਲਾਉਣ ਲਈ ਦਾਨੀ ਸੱਜਣਾਂ ਦਾ ਅਹਿਮ ਰੋਲ ਹੁੰਦਾ ਹੈ। ਮੀਟਿੰਗ ਦੌਰਾਨ ਜਨਰਲ ਸੈਕਟਰੀ ਵਰੁਨ ਕੁਮਾਰ, ਅੰਜੂ ਬਾਲਾ, ਮਰਜੀਨਾ ਸਾਗਰ ਤੇ ਪਿਆਰਾ ਸਿੰਘ ਨੇ ਕਿਹਾ ਕਿ ਨੋਬਲ ਇੰਡੀਆ ਐਵਾਰਡ ਨਾਲ ਸਨਮਾਨਿਤ ਜਗਦੀਸ ਗਰਗ ਵੱਲੋ ਜਿਵੇ ਮੁਫਤ ਪੋਲੀੳ ਕੈਪ, ਮੁਫਤ ਮੈਡੀਕਲ ਕੈਪ, ਮੁਫਤ ਖੂਨਦਾਨ ਕੈਪ ਤੇ ਸਮਾਜ ਵਿਚ ਵੱਧ ਰਹੀਆਂ ਕੁਰੀਤੀਆਂ ਨੂੰ ਦੂਰ ਕਰਨਾ, ਲੋੜਵੰਦ ਬੱਚਿਆਂ ਨੂੰ ਮੁਫਤ ਬੂਟ, ਕੋਟੀਆਂ, ਸਕੂਲ ਬੈਗ ਤੇ ਸਟੇਸ਼ਨਰੀ ਦੇਣਾ, ਖੂਨਦਾਨ, ਨਸ਼ਿਆਂ ਤੇ ਭਰੂਣ ਹੱਤਿਆ ਸਬੰਧੀ ਨੌਜਵਾਨਾਂ ਨੂੰ ਜਾਗਰੂਕ ਕਰਨਾ, ਪਿਛਲੇ ਬੀਸ ਸਾਲਾਂ ਤੋ ਅਣਗਣਿਤ ਸੇਵਾਵਾਂ, ਮੂੰਹ ਬੋਲਦੀਆਂ ਤਸ਼ਵੀਰਾਂ ਤੇ ਪ੍ਰਾਪਤੀਆਂ ਦੇ ਮੱਦੇਨਜ਼ਰ ਨਿਯੁਕਤੀ ਕੀਤੀ ਗਈ ਹੈ ਤੇ ਕਿਹਾ ਕਿ ਸਮੁੱਚੇ ਦੇਸ਼ ਨੂੰ ਜਗਦੀਸ ਦੀ ਬਹੁਤ ਲੋੜ ਹੈ।

Advertisements

ਕਿਉਕਿ ਉਹ ਗਾਰੰਟੀ ਨਾਲ ਲੋਕਹਿੱਤ ਕੰਮ ਕਰਦੇ ਹਨ। ਇਸ ਮੌਕੇ ਗਰਗ ਨੇ ਸੁਸਾਇਟੀ ਦੀਆਂ ਗਤੀਵਿਧੀਆਂ ਬਾਰੇ ਚਾਨਣਾਂ ਪਾਉਦਿਆਂ ਕਿਹਾ ਕਿ ਲੋਕਾਂ ਦੀ ਸੇਵਾ ਹੀ ਮੇਰੀ ਪਹਿਚਾਣ ਹੈ ਸੁਸਾਇਟੀ ਮੈਬਰਾਂ ਤੇ ਸਮੂਹ ਸੰਗਤ ਨੇ ਉਨਾਂ ਨੂੰ ਜੋ ਮਾਨ-ਇੱਜ਼ਤ ਬਖਸ਼ੀ ਹੈ ਮੈ ਉਸ ਉਤੇ ਖਰਾ ਉਤਰਾਗਾ ਤੇ ਕਿਹਾ ਕਿ ਮੈ ਵਿਸ਼ਵਾਸ ਦਿਵਾਉਦਾ ਹਾ ਜੋ ਜੁੰਮੇਵਾਰੀ ਮੈਨੂੰ ਸੋਪੀ ਗਈ ਹੈ। ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਗਾ, ਸੇਵਾ ਕਰਨ ਨਾਲ ਲੋਕਾ ਦੀਆਂ ਦੁਆਵਾਂ ਮਿਲਦੀਆਂ ਹਨ ਤੇ ਲੋੜਵੰਦ ਬੱਚਿਆਂ ਨੂੰ ਸ਼ਟੇਸਨਰੀ ਵੀ ਵੰਡੀ ਗਈ। ਇਸ ਮੌਕੇ ਗਰਗ ਨੇ ਹੋਲੀ ਦੀਆ ਸਮੂਹ ਦੇਸ਼ ਵਾਸ਼ੀਆਂ ਨੂੰ ਤੇ ਸੰਸਥਾ ਮੈਬਰਾਂ ਨੂੰ ਲੱਖ-ਲੱਖ ਮੁਬਾਰਕਾਂ ਦਿੱਤੀਆ। ਇਸ ਮੌਕੇ ਕਾਨੂੰਨੀ ਸਲਾਹਕਾਰ ਐਡਵੋਕੇਟ ਜਸਵੀਰ ਸਿੰਘ, ਅੰਜੂ ਬਾਲਾ ਚੇਅਰਪਰਸਨ, ਮੈਡਮ ਕਾਂਤਾ ਰਾਣੀ, ਜੈਸੀਕਾ ਗਰਗ, ਰਵੀ ਕੁਮਾਰ ਪ੍ਰੈਸ ਸੈਕਟਰੀ, ਰਾਮੇਸ ਬੋਹਤ, ਵਿਜੈ ਕੁਮਾਰ ਤੇ ਭੁਪਿੰਦਰ ਸਿੰਘ ਸਲਾਹਕਾਰ ਤੇ ਦਵਿੰਦਰ ਧਾਲੀਵਾਲ ਆਦਿ ਹਾਜਰ ਸਨ।

LEAVE A REPLY

Please enter your comment!
Please enter your name here