
ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ-ਗੌਰਵ ਮੜੀਆ। ਵਪਾਰ ਮੰਡਲ ਕਪੂਰਥਲਾ ਦੀ ਇਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਯਸ਼ ਮਹਾਜਨ ਦੀ ਪ੍ਰਧਾਨਗੀ ਹੇਠ ਸਨਾਤਨ ਧਰਮ ਸਭਾ ਵਿੱਚ ਹੋਈ। ਮੀਟਿੰਗ ਵਿਚ ਵਪਾਰੀ ਵਰਗ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ, ਇਸਦੇ ਨਾਲ ਹੀ ਵਪਾਰ ਮੰਡਲ ਦੀ ਕਾਰਜਕਾਰਨੀ ਦਾ ਵਿਸਤਾਰ ਵੀ ਕੀਤਾ ਗਿਆ। ਇਸ ਮੌਕੇ ਸਰਬਸੰਮਤੀ ਨਾਲ ਚੇਤਨ ਸੂਰੀ ਨੂੰ ਜ਼ਿਲ੍ਹਾ ਚੇਅਰਮੈਨ, ਜਗਦੀਸ਼ ਸ਼ਰਮਾ ਨੂੰ ਜ਼ਿਲ੍ਹਾ ਜਨਰਲ ਸਕੱਤਰ, ਗਰੀਸ਼ ਭਸੀਨ ਨੂੰ ਉਪ ਪ੍ਰਧਾਨ ਅਤੇ ਸਤੀਸ਼ ਮਹਾਜਨ ਨੂੰ ਜ਼ਿਲ੍ਹਾ ਸਕੱਤਰ ਨਿਯੁਕਤ ਕੀਤਾ। ਇਸ ਦੇ ਨਾਲ ਹੀ ਵਪਾਰ ਮੰਡਲ ਦੇ ਸੀਨੀਅਰ ਆਗੂ ਅਤੇ ਪ੍ਰਮੁੱਖ ਸਮਾਜਸੇਵੀ ਵਿਕਰਮ ਅਰੋੜਾ ਨੂੰ ਵਪਾਰ ਮੰਡਲ ਕਪੂਰਥਲਾ ਸ਼ਹਿਰੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਵਿਕਰਮ ਅਰੋੜਾ ਨੇ ਆਪਣੀ ਨਿਯੁਕਤੀ ਲਈ ਸਮੂਹ ਜਿਲਾ ਟੀਮ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਆਪਣੀ ਜਿੱਮੇਦਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ, ਕਿਸੇ ਵੀ ਵਪਾਰੀ ਨਾਲ ਕਿਸੇ ਵਲੋਂ ਵੀ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ. ਇਸਦੇ ਨਾਲ ਹੀ ਸਰਕਾਰ ਤਕ ਵੀ ਪਹੁੰਚ ਕਰਕੇ ਟੈਕਸ ਦੇਣ ਵਾਲੇ ਵਪਾਰੀ ਵਰਗ ਨੂੰ ਲੋੜੀਂਦੀਆਂ ਸੁਵਿਧਾਵਾਂ ਦੇਣ ਲਈ ਵੀ ਅਪੀਲ ਕੀਤੀ ਜਾਵੇਗੀ।

ਇਸ ਮੌਕੇ ਜਿਲਾ ਪ੍ਰਧਾਨ ਯਸ਼ ਮਹਾਜਨ ਨੇ ਕਿਹਾ ਕਿ ਵਪਾਰੀ ਵਰਗ ਨੂੰ ਇਕਜੁਟ ਹੋਣ ਦੀ ਲੋੜ ਹੈ. ਤਾਂ ਜੋ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਡੱਟ ਕੇ ਕੀਤਾ ਜਾ ਸਕੇ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ‘ਤੇ ਮੌਜੂਦ ਵਿਨੈ ਜੈਨ, ਸੰਜੀਵ ਬਜਾਜ, ਰਾਜਿੰਦਰ ਅਗਰਵਾਲ, ਹਨੀ ਅਗਰਵਾਲ, ਤਰੁਣ ਆਹੂਜਾ ਕਪੂਰਥਲਾ ਡਿਸਟ੍ਰੀਬਿਊਟਰ ਐਸੋਸੀਏਸ਼ਨ ਤੋਂ, ਵਿਕਾਸ ਸਿੱਧੀ ਟੈਕਸੀ ਯੂਨੀਅਨ ਤੋਂ, ਆਸ਼ੀਸ਼ ਗ੍ਰੇਜ਼ਾ, ਸਜੀਵ ਅਰੋੜਾ, ਰਾਜੀਵ ਅਰੋੜਾ, ਕਰਨ ਰਾਜਦਾਵ, ਹੈਪੀ ਅਰੋੜਾ, ਵਰਿੰਦਰ ਅਰੋੜਾ, ਜੈਪਾਲ ਲੋਂਬਾ ਸਬਜੀ ਮੰਡੀ ਵ੍ਹੇਲਸੇਲ ਐਸੋਸੀਏਸ਼ਨ ਤੋਂ, ਨਰੇਸ਼ ਕਾਲੀਆ, ਨਰੋਤਮ ਜੀ ਕੱਪੜਾ ਐਸੋਸੀਏਸ਼ਨ ਤੋਂ, ਰਿਸ਼ਭ ਜੈਨ ਮਨਿਆਰੀ ਐਸੋਸੀਏਸ਼ਨ ਤੋਂ, ਨਰੇਸ਼ ਬਹਿਲ ਯੂਟੈਂਸਿਲਜ਼ ਐਸੋਸੀਏਸ਼ਨ ਤੋਂ, ਗੌਰਵ ਮਿੱਤਲ, ਅਨੀਸ਼, ਵਿਸ਼ਾਲ, ਮੋਹਿਤ ਬਨੀਆ ਬਾਜ਼ਾਰ ਕੰਨਿਆਨਾ ਮਾਰਕੀਟ ਤੋਂ, ਰਵਿੰਦਨ ਅਰੋੜਾ ਜੁੱਤੀ ਐਸੋਸੀਏਸ਼ਨ ਤੋਂ, ਪ੍ਰਦੀਪ ਜੈਨ ਰਮੇਸ਼ ਬਜਾਜ ਰੈਡੀਮੇਟ ਐਸੋਸੀਏਸ਼ਨ ਤੋਂ, ਪਾਰਸ ਜੈਨ ਬੇਕਰੀ ਐਸੋਸੀਏਸ਼ਨ ਤੋਂ, ਰਾਕੇਸ਼ ਚੋਪੜਾ ਕੇਬਲ ਐਸੋਸੀਏਸ਼ਨ ਤੋਂ, ਗੌਤਮ ਬਹਿਲ ਰੋਹਿਤ ਅਰੋੜਾ ਬੇਵਰੇਜ ਐਸੋਸੀਏਸ਼ਨ ਤੋਂ। ਵਿਕਾਸ ਮੋਗਲਾ ਹੈਂਡਲੌਮ ਐਸੋਸੀਏਸ਼ਨ ਵੱਲੋਂ, ਵਿਸ਼ਾਲ ਸੋਰਦੀ ਡੇਅਰੀ ਐਸੋਸੀਏਸ਼ਨ ਵੱਲੋਂ, ਨਿਖਲ ਬਹਿਲ, ਮਧੂ ਸੋਦਨ ਬਹਿਲ, ਸੌਰਨ ਜੈਨ, ਵਿਜੇ ਸਹੰਗੇਲ, ਸਾਹਿਲ, ਅੰਕੁਰ ਤਿਵਾਰੀ, ਮਨੀ ਬਹਿਲ, ਸ਼ਾਮ ਭੂਟਾਨੀ, ਮਯੰਕ ਧੀਰ, ਵਿਨੋਦ ਨਾਗੀ, ਰਾਜੇਸ਼ ਅਰੋੜਾ, ਵਿਸ਼ਾਲ, ਡਿੰਪੀ, ਸੋਨੂੰ ਆਹੂਜਾ, ਚੇਤਨ ਮਾਲਨ, ਵਿਨੋਦ, ਗਗਨ ਅਰੋੜਾ, ਬਰਟੀ ਅਤੇ ਸ਼ਹਿਰ ਦੇ ਵਪਾਰੀ ਵਰਗ ਦੇ ਦੋਸਤ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।












