Monday, October 12, 2026
Home Latest ਕੇਰਲ ਵਿੱਚ ਟਾਰਗੇਟ ਪੂਰਾ ਨਾ ਹੋਣ ਤੇ ਕਰਮਚਾਰੀ ਨੂੰ ਬਣਾਇਆ ਕੁੱਤਾ, ਵੀਡੀਓ...

ਕੇਰਲ ਵਿੱਚ ਟਾਰਗੇਟ ਪੂਰਾ ਨਾ ਹੋਣ ਤੇ ਕਰਮਚਾਰੀ ਨੂੰ ਬਣਾਇਆ ਕੁੱਤਾ, ਵੀਡੀਓ ਵਾਇਰਲ

ਕੇਰਲ (ਦ ਸਟੈਲਰ ਨਿਊਜ਼)। ਕੇਰਲ ਤੋਂ ਇੱਕ ਹੈਰਾਨੀ ਜਨਕ ਵੀਡੀਓ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਵੀਡੀਓ ਵਿੱਚ 2 ਆਦਮੀ ਕੁੱਤਿਆਂ ਵਾਂਗ ਜ਼ਮੀਨ ਤੇ ਤੁਰਦੇ ਦਿਖਾਈ ਦੇ ਰਹੇ ਹਨ। ਆਦਮੀ ਦੇ ਗਲੇ ਵਿੱਚ ਪੱਟਾ ਬੰਨ੍ਹਿਆ ਹੋਇਆ ਹੈ ਤੇ ਵੀਡੀਓ ਵਿੱਚ 1 ਹੋਰ ਵਿਅਕਤੀ ਵੀ ਦਿਖਾਈ ਦੇ ਰਿਹਾ ਹੈ, ਜਿਸਨੇ ਆਪਣੇ ਹੱਥਾਂ ਵਿੱਚ ਪੱਟਾ ਫੜਿਆ ਹੋਇਆ ਹੈ ਅਤੇ ਜ਼ਮੀਨ ਤੇ ਕੁੱਤੇ ਵਾਂਗ ਤੁਰ ਰਹੇ ਵਿਅਕਤੀ ਨੂੰ ਪੱਟੇ ਨਾਲ ਖਿੱਚ ਰਿਹਾ ਹੈ। ਇੰਨਾ ਹੀ ਨਹੀਂ ਉਸਨੂੰ ਕੁੱਤੇ ਵਾਂਗ ਪਾਣੀ ਪੀਣ ਲਈ ਵੀ ਮਜਬੂਰ ਕੀਤਾ ਗਿਆ।

Advertisements

ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਕੇਰਲ ਦੀ ਇੱਕ ਨਿੱਜੀ ਕੰਪਨੀ ਦਾ ਹੈ, ਜਿੱਥੇ ਇੱਕ ਕਰਮਚਾਰੀ ਨੂੰ ਟੀਚਾ ਪੂਰਾ ਨਾ ਕਰਨ ਦੀ ਸਜ਼ਾ ਵਜੋਂ ਕੁੱਤੇ ਵਾਂਗ ਜ਼ਮੀਨ ਤੇ ਤੁਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਕੁੱਝ ਕਰਮਚਾਰੀਆਂ ਨੇ ਦੱਸਿਆ ਕਿ ਟਾਰਗੇਟ ਪੂਰੇ ਨਾ ਕਰਨ ਤੇ ਕੰਪਨੀ ਵੱਲੋਂ ਅਜਿਹਾ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here