Monday, October 19, 2026
Home Chandigarh Amritpal Singh ਦੀ ਕਥਿਤ ਹਮਾਇਤ ਕਰਨ ਵਾਲੇ Whatsapp Group ‘ਚ ਸ਼ਾਹ, ਬਿੱਟੂ,...

Amritpal Singh ਦੀ ਕਥਿਤ ਹਮਾਇਤ ਕਰਨ ਵਾਲੇ Whatsapp Group ‘ਚ ਸ਼ਾਹ, ਬਿੱਟੂ, ਮਜੀਠੀਆ ਤੇ ਹਮਲਾ ਕਰਨ ਦੀ ਸਾਜ਼ਿਸ਼, 2 ਗ੍ਰਿਫ਼ਤਾਰ 

ਚੰਡੀਗੜ੍ਹ (ਦ ਸਟੈਲਰ ਨਿਊਜ਼)। ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਕਥਿਤ ਹਮਾਇਤ ਕਰਨ ਵਾਲੇ ਇਕ ਵ੍ਹਟਸਐਪ ਗਰੁੱਪ ਵਿਚ ਕਥਿਤ ਤੌਰ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਸੰਸਦ ਮੈਂਬਰ ਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਤੇ ਹਮਲਾ ਕਰਨ ਦੀਆਂ ਯੋਜਨਾਵਾਂ ਤੇ ਚਰਚਾ ਕੀਤੇ ਜਾਣ ਦੇ ਮਾਮਲੇ ਵਿਚ ਪੰਜਾਬ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਸੋਸ਼ਲ ਮੀਡੀਆ ਤੇ ਗਰੁੱਪ ਚੈਟ ਦੇ ਲੀਕ ਹੋਏ ਸਕਰੀਨਸ਼ਾਟ ਸਾਹਮਣੇ ਆਉਣ ਤੋਂ ਬਾਅਦ ਇਸ ਸਾਜ਼ਿਸ਼ ਦਾ ਪਰਦਾਫਾਸ਼ ਹੋਇਆ। ਮੁਲਜ਼ਮਾਂ ਦੀ ਪਹਿਚਾਣ ਲਖਦੀਪ ਸਿੰਘ ਸਰਦਾਰਗੜ੍ਹ, ਬਠਿੰਡਾ; ਬਲਕਾਰ ਸਿੰਘ, ਨਿਊ ਮਾਡਲ ਟਾਊਨ, ਖੰਨਾ ਅਤੇ ਪਵਨਦੀਪ ਸਿੰਘ, ਪਿੰਡ ਖੋਟੇ, ਮੋਗਾ ਵਜੋਂ ਹੋਈ ਹੈ।

Advertisements

ਤਿੰਨਾਂ ਵਿੱਚੋਂ ਪੁਲੀਸ ਵੱਲੋਂ ਬਲਕਾਰ ਅਤੇ ਪਵਨਦੀਪ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਵਾਰਿਸ ਪੰਜਾਬ ਦੇ ਟੀਮ’ ਨਾਮੀ ਇਸ WhatsApp ਗਰੁੱਪ ਨੂੰ ਦੇਸ਼ ਵਿਰੋਧੀ ਗਤੀਵਿਧੀਆਂ ਨਾਲ ਜੁੜਿਆ ਹੋਇਆ ਮੰਨਿਆ ਜਾਂਦਾ ਹੈ ਅਤੇ ਕਥਿਤ ਤੌਰ ‘ਤੇ ਇਸ ਵਿੱਚ 600 ਤੋਂ ਵੱਧ ਮੈਂਬਰ ਸ਼ਾਮਲ ਹਨ। ਮੋਗਾ ਦੇ ਸਾਈਬਰ ਕ੍ਰਾਈਮ ਪੁਲੀਸ ਸਟੇਸ਼ਨ ਨੇ ਭਾਰਤੀ ਦੰਡਾਵਲੀ, ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (UAPA) ਅਤੇ ਸੂਚਨਾ ਤਕਨਾਲੋਜੀ ਐਕਟ ਦੀਆਂ ਕਈ ਧਾਰਾਵਾਂ ਦੇ ਤਹਿਤ ਐਫਆਈਆਰ ਦਰਜ ਕੀਤੀ ਹੈ, ਜਿਸ ਵਿੱਚ ਭਾਰਤੀ ਨਿਆ ਸੰਹਿਤਾ (BNS) ਦੀਆਂ ਧਾਰਾਵਾਂ 61(2)(a), 113(3), 152, 353 ਸ਼ਾਮਲ ਹਨ।

LEAVE A REPLY

Please enter your comment!
Please enter your name here