Sunday, October 18, 2026
Home Chandigarh ਬਿਜਲੀ ਦੀਆਂ ਤਾਰਾਂ ਤੇ ਡਿੱਗਣ ਕਾਰਨ 11 ਸਾਲਾਂ ਬੱਚੇ ਦੀ ਮੌਤ

ਬਿਜਲੀ ਦੀਆਂ ਤਾਰਾਂ ਤੇ ਡਿੱਗਣ ਕਾਰਨ 11 ਸਾਲਾਂ ਬੱਚੇ ਦੀ ਮੌਤ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਚੰਡੀਗੜ੍ਹ ਵਿੱਚ ਘਰ ਦੀ ਦੂਜੀ ਮੰਜ਼ਿਲ ਤੇ ਖੇਡਦੇ ਸਮੇਂ ਬਿਜਲੀ ਦੀਆਂ ਤਾਰਾਂ ਤੇ ਡਿੱਗਣ ਨਾਲ ਲੜਕੇ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਸੂਰੀਆਂ ਉਮਰ 11 ਸਾਲਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸੂਰਿਆ ਆਪਣੀ ਮਾਂ ਸੰਗੀਤਾ ਨਾਲ ਵਿਕਾਸ ਨਗਰ ਵਿੱਚ ਰਹਿ ਰਿਹਾ ਸੀ। ਜਾਣਕਾਰੀ ਮੁਤਾਬਕ ਸੂਰਿਆਂ ਦੂਜੀ ਮੰਜ਼ਿਲ ਤੇ ਖੇਡ ਰਿਹਾ ਸੀ ਤੇ ਅਚਾਨਕ ਉਸਦਾ ਸਤੁਲੰਨ ਵਿਗੜ੍ਹ ਗਿਆ ਤੇ ਉਹ ਗਲੀ ਵਿੱਚੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਵਿੱਚ ਫਸ ਗਿਆ।

Advertisements

ਆਸਪਾਸ ਦੇ ਲੋਕਾਂ ਨੇ ਉਸਨੂੰ ਤਾਰਾਂ ਤੋਂ ਛੁਡਾਉਣ ਦੀ ਕੋਸ਼ਿਸ਼ ਕੀਤੀ ਤੇ ਉਸਨੂੰ ਜ਼ਖਮੀ ਹਾਲਤ ਵਿੱਚ ਪੀਜੀਆਈ ਦਾਖਲ ਕਰਵਾਇਆ ਗਿਆ ਜਿੱਥੇ ਕਿ ਇਲਾਜ਼ ਦੌਰਾਨ ਉਸਦੀ ਮੌਤ ਹੋ ਗਈ। ਸੂਰਿਆ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰਕ ਮੈਬਰਾਂ ਵਿੱਚ ਸੋਂਗ ਦੀ ਲਹਿਰ ਪੈਦਾ ਹੋ ਗਈ।

LEAVE A REPLY

Please enter your comment!
Please enter your name here