
ਅਮਰੀਕਾ (ਦ ਸਟੈਲਰ ਨਿਊਜ਼)। ਅਮਰੀਕਾ ਦੇ ਵਾਸ਼ਿੰਗਟਨ ਦੇ ਨਿਊਕੈਸਲ ਵਿੱਚ ਭਾਰਤੀ ਮੂਲ ਦੇ ਇੰਜੀਨੀਅਰ ਵੱਲੋਂ ਆਪਣੀ ਪਤਨੀ ਤੇ ਪੁੱਤਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਉਸਤੋਂ ਬਾਅਦ ਉਸਨੇ ਆਪ ਖੁਦਕੁਸ਼ੀ ਕਰ ਲਈ। ਮ੍ਰਿਤਕਾਂ ਦੀ ਪਹਿਚਾਣ ਹਰਸ਼ਵਰਧਨ ਐਸ. ਕਿੱਕੇਰੀ ਉਮਰ 57 ਸਾਲਾ, ਉਸਦੀ ਪਤਨੀ ਸ਼ਵੇਤਾ ਪੰਨਯਮ ਉਮਰ 44 ਸਾਲਾ ਅਤੇ ਉਸਦਾ 14 ਸਾਲਾ ਪੁੱਤਰ ਵਾਸੀ ਕਰਨਾਟਕ ਦੇ ਪਿੰਡ ਕਿੱਕੇਰੀ ਵਜੋਂ ਹੋਈ ਹੈ।

ਇਹ ਪਰਿਵਾਰ ਪਿਛਲੇ ਕਈ ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਿਹਾ ਸੀ। ਜਾਣਕਾਰੀ ਮੁਤਾਬਕ ਸ਼ਵੇਤਾ ਤੇ ਉਸਦੇ ਪੁੱਤਰ ਦੀ ਮੌਤ ਗੋਲੀਆਂ ਲੱਗਣ ਨਾਲ ਹੋਈ ਹੈ ਤੇ ਹਰਸ਼ਵਰਧਨ ਦੀ ਮੌਤ ਖ਼ੁਦਕੁਸ਼ੀ ਕਾਰਨ ਹੋਈ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੌਤ ਦੇ ਕਾਰਨਾਂ ਦਾ ਅਜੇ ਤੱਕ ਕੁੱਝ ਪਤਾ ਨਹੀਂ ਲਗ ਸਕਿਆ ਹੈ।












