
ਫਾਜਿਲਕਾ (ਦ ਸਟੈਲਰ ਨਿਊਜ਼)। ਜਿਲਾ ਸਿੱਖਿਆ ਅਫਸਰ (ਐ.ਸਿੱ) ਫਾਜਿਲਕਾ ਸਤੀਸ਼ ਕੁਮਾਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਡਾਇਰੈਕਟਰ ਸਕੂਲ ਐਜੂਕੇਸ਼ਨ (ਐਲੀਮੈਂਟਰੀ) ਪੰਜਾਬ, ਸਅਸ ਨਗਰ ਨੇ ਸਪੀਕਿੰਗ ਆਰਡਰ ਨੰਬਰ: ਈ-681018/2024/ 166 21-05-2025 ਜਾਰੀ ਕਰਕੇ ਮਾਤਾ ਗੁਜ਼ਰੀ ਪਬਲਿਕ ਸਕੂਲ, ਚੱਕ ਸੁਹੇਲੇ ਵਾਲਾ ਦੀ ਆਰ.ਟੀ.ਈ ਮਾਨਤਾ (SSAFZK/JBD-2/RTE/2016/19 Dated: 01.04.2016) ਕੈਂਸਲ ਕਰ ਦਿੱਤੀ ਹੈ।

ਇਸ ਬਾਰੇ ਬੱਚਿਆਂ ਦੇ ਮਾਪਿਆਂ ਨੂੰ ਸੂਚਿਤ ਕਰਨ ਅਤੇ ਅਗਲੇ ਸੈਸ਼ਨ ਤੋਂ ਇਸ ਸਕੂਲ ਦੇ ਬੱਚਿਆਂ ਦਾ ਦਾਖਲਾ ਨੇੜੇ ਦੇ ਹੋਰ ਸਕੂਲਾਂ ਵਿੱਚ ਕਰਵਾਉਣ ਦੇ ਜ਼ਿਲ੍ਹਾ ਸਿੱਖਿਆ ਅਫਸਰ ਫਾਜਿਲਕਾ ਨੂੰ ਆਦੇਸ਼ ਜਾਰੀ ਕੀਤੇ ਹਨ।












