
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਫਾਈ ਕਰਮਚਾਰੀ ਯੂਨੀਅਨ ਨਗਰ ਨਿਗਮ ਹੁਸ਼ਿਆਰਪੁਰ ਵੱਲੋਂ ਦੂਸਰੇ ਦਿਨ ਇਕੱਠ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਯੂਨੀਅਨ ਦੇ ਸੀਨੀਅਰ ਉਪ-ਪ੍ਰਧਾਨ ਵਿਕਰਮਜੀਤ ਬੰਟੀ ਵੱਲੋਂ ਕੀਤੀ ਗਈ। ਇਸ ਮੌਕੇ ਤੇ ਨਗਰ ਨਿਗਮ ਹੁਸ਼ਿਆਰਪੁਰ ਦੇ ਮੇਅਰ ਸਾਹਿਬ ਸੁਰਿੰਦਰ ਕੁਮਾਰ ਸ਼ਿੰਦਾ, ਜੁਆਇੰਟ ਕਮਿਸ਼ਨਰ ਸੰਦੀਪ ਤਿਵਾੜੀ ਅਤੇ ਐਕਸੀਅਨ ਹਰਪ੍ਰੀਤ ਸਿੰਘ ਵੀ ਸ਼ਾਮਿਲ ਹੋਏ। ਇਸ ਮੌਕੇ ਤੇ ਮੇਅਰ ਸਾਹਿਬ ਵੱਲੋਂ ਗੱਲਬਾਤ ਕਰਦੇ ਹੋਏ ਦੱਸਿਆ ਕਿ ਬੀਤੇ ਦਿਨੀ ਉਨ੍ਹਾਂ ਦੀ ਚੰਡੀਗੜ੍ਹ ਵਿਖੇ ਸਥਾਨਕ ਸਰਕਾਰਾਂ ਦੇ ਦਫਤਰ ਉਚ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਹੋਈ ਅਤੇ ਉਨ੍ਹਾਂ ਭਰੋਸਾ ਦਿੱਤਾ ਕਿ ਆਉਣ ਵਾਲੇ ਦਿਨਾ ਵਿੱਚ ਮੁਲਾਜ਼ਮ ਹਿੱਤ ਵਿੱਚ ਜਲਦ ਤੋਂ ਜਲਦ ਫੈਸਲੇ ਦਿੱਤੇ ਜਾਣਗੇ।

ਇਸ ਮੌਕੇ ਤੇ ਪ੍ਰਧਾਨ ਕਰਨਜੋਤ ਆਦੀਆ ਅਤੇ ਉਪ-ਪ੍ਰਧਾਨ ਸੋਮਨਾਥ ਆਦੀਆ ਵੱਲੋਂ ਹਾਊਸ ਅਤੇ ਪ੍ਰਸ਼ਾਸਨ ਨੂੰ ਕਿਹਾ ਗਿਆ ਕਿ ਜਦੋਂ ਤੱਕ ਸਾਡੀਆਂ ਮੰਗਾਂ ਨੇਪਰੇ ਨਹੀਂ ਚਾੜੀਆਂ ਜਾਂਦੀਆ ਉਦੋਂ ਤੱਕ ਬਾਅਦ ਦੁਪਹਿਰ ਸਫਾਈ ਦਾ ਕੰਮ ਬੰਦ ਰਹੇਗਾ ਅਤੇ ਜੇਕਰ ਪੰਜਾਬ ਸਰਕਾਰ ਮੁਲਾਜ਼ਮ ਹਿੱਤੀ ਮੰਗਾ ਨੂੰ ਅਣਦੇਖਾ ਕਰੇਗਾ ਤਾਂ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਤੇ ਚੇਅਰਮੈਨ ਬਲਰਾਮ ਭੱਟੀ, ਜੈ ਗੋਪਾਲ, ਕੈਲਾਸ਼ ਗਿਲ, ਜੋਗਿੰਦਰ ਪਾਲ ਆਦੀਆ, ਅਸ਼ੋਕ ਕੁਮਾਰ, ਹਰਬਿਲਾਸ, ਹੀਰਾ ਹੰਸ, ਦੇਵ ਕੁਮਾਰ, ਸੰਨੀ ਲਹੌਰੀਆ, ਪ੍ਰਦੀਪ ਕੁਮਾਰ, ਆਸ਼ੂ ਬੜੈਂਚ, ਪ੍ਰਦੀਪ ਆਦੀਆ, ਨਵੀਨ, ਸੁਭਾਸ਼, ਪਵਨ ਕੁਮਾਰ, ਵਿੱਕੀ ਗਿਲ ਆਦਿ ਸ਼ਾਮਿਲ ਹੋਏ।











