Sunday, October 11, 2026
Home Latest ਸੀਨੀਅਰ ਸੈਕੈਂਡਰੀ ਸਕੂਲ ਹੁਸੈਨਪੁਰ ਨੂੰ ਗੁਪਤਾ ਪਰਿਵਾਰ ਨੇ ਦਾਨ ਕੀਤਾ ਵਾਟਰ ਕੂਲਰ 

ਸੀਨੀਅਰ ਸੈਕੈਂਡਰੀ ਸਕੂਲ ਹੁਸੈਨਪੁਰ ਨੂੰ ਗੁਪਤਾ ਪਰਿਵਾਰ ਨੇ ਦਾਨ ਕੀਤਾ ਵਾਟਰ ਕੂਲਰ 

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਓਲੰਪੀਅਨ ਕ੍ਰਿਸ਼ਨ ਬੀ ਪਾਠਕ ਸਰਕਾਰੀ ਸੀਨੀਅਰ ਸੈਕਡਰੀ ਸਕੂਲ ਹੁਸੈਨਪੁਰ ਦੇ ਵਿਦਿਆਰਥੀਆਂ ਨੂੰ ਪੀਣ ਵਾਲੇ ਠੰਢੇ ਪਾਣੀ ਦੀ ਦਿੱਕਤ ਦੂਰ ਕਰਨ ਹਿੱਤ ਕਪੂਰਥਲਾ ਸ਼ਹਿਰ ਦੇ ਉੱਘੇ ਵਪਾਰੀ ਬਲਦੇਵ ਰਾਜ ਗੁਪਤਾ ਨੇ ਆਪਣੇ 76ਵੇਂ ਜਨਮ ਦਿਨ ਤੇ ਠੰਡੇ ਪਾਣੀ ਦਾ ਵਾਟਰ ਕੂਲਰ ਸਕੂਲ ਨੂੰ ਦਾਨ ਕੀਤਾ। ਇਸ ਮੌਕੇ ਉਹਨਾਂ ਕਿਹਾ ਕਿ ਧਾਰਮਿਕ ਸੰਸਥਾਵਾਂ ਦੇ ਨਾਲ ਨਾਲ ਸਕੂਲ ਵੀ ਇੱਕ ਅਜਿਹਾ ਸਥਾਨ ਹੈ ਜਿੱਥੇ ਤੁਹਾਡਾ ਕੀਤਾ ਹੋਇਆ ਨੇਕੀ ਦਾ ਕਾਰਜ਼ ਸਫ਼ਲ ਹੁੰਦਾ ਹੈ। ਪ੍ਰਿੰਸੀਪਲ ਵੀਨਾ ਅਤੇ ਕਾਰਜਕਾਰੀ ਪ੍ਰਿੰਸੀਪਲ ਸੁਨੀਤਾ ਜੁਲਕਾ ਨੇ ਬਲਦੇਵ ਰਾਜ ਗੁਪਤਾ ਨੂੰ ਜਨਮਦਿਨ ਦੀ ਵਧਾਈ ਦਿੰਦੇ ਉਨਾਂ ਦੇ ਇਸ ਨੇਕ ਕਾਰਜ ਦੀ ਪ੍ਰਸ਼ੰਸਾ ਕੀਤੀ।

Advertisements

ਇਸ ਪ੍ਰੋਜੈਕਟ ਦੇ ਕੋਆਰਡੀਨੇਟਰ ਸੁਖਵਿੰਦਰ ਸਿੰਘ ਢਿੱਲੋ ਅਤੇ ਲੈਕਚਰਾਰ ਸੁਨੀਲ ਬਜਾਜ ਨੇ ਪ੍ਰੀਵਾਰਿਕ ਮੈਂਬਰਾਂ ਦਿਨੇਸ਼ ਗੁਪਤਾ, ਆਰਤੀ ਗੁਪਤਾ, ਵਾਸੂ ਗੁਪਤਾ, ਕੇਸ਼ਵ ਗੁਪਤਾ, ਸਵੀਟੀ ਗੁਪਤਾ, ਦੀਵਾਂਸ਼ ਗੁਪਤਾ ਅਤੇ ਰਿਧਾਨ ਗੁਪਤਾ ਨੂੰ ਆਪਣੇ ਵਡੇਰਿਆਂ ਵੱਲੋਂ ਕੀਤੇ ਜਾ ਰਹੇ ਨੇਕ ਕੰਮਾਂ ਵਿੱਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਅਤੇ ਸਮਾਜ ਭਲਾਈ ਦੇ ਅਜਿਹੇ ਕੰਮਾਂ ਲਈ ਹੋਰ ਯਤਨਸ਼ੀਲ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਲੈਕਚਰਾਰ ਰਮਨਦੀਪ ਕੌਰ, ਮਨਜੀਤ ਕੌਰ, ਸੁਰਿੰਦਰ ਪਾਲ,  ਕਪਿਲ ਲੂੰਬਾ, ਡੀਪੀਈ ਨਵਨੀਤ ਕੌਰ, ਕੈਂਪਸ ਮੈਨੇਜਰ ਅਮਰੀਕ ਸਿੰਘ, ਜੂਨੀਅਰ ਸਹਾਇਕ ਰਜਿੰਦਰ ਪਾਲ ਕੌਰ ਨੇ ਵੀ ਇਸ ਕਾਰਜ ਦੀ ਸਫਲਤਾ ਲਈ ਸਹਿਯੋਗ ਦਿੱਤਾ। ਇਸ ਉਪਰੰਤ ਸਕੂਲ ਕੈਂਪਸ ਵਿੱਚ ਕਪੂਰਥਲਾ ਸ਼ਹਿਰ ਦੇ ਉੱਘੇ ਵਪਾਰੀ ਬਲਦੇਵ ਰਾਜ ਗੁਪਤਾ ਅਤੇ ਪ੍ਰੀਵਾਰਿਕ ਮੈਂਬਰਾਂ ਵੱਲੋਂ ਜਨਮ ਦਿਨ ਨੂੰ ਯਾਦਗਾਰੀ ਬਣਾਉਣ ਲਈ ਅੰਬ ਦੇ ਪੌਦੇ ਲਗਾਏ ਗਏ।

LEAVE A REPLY

Please enter your comment!
Please enter your name here