Monday, November 2, 2026
Home Latest ਕੈਨੇਡਾ ਵਿੱਚ ਗੱਡੀ ਸਮੇਤ ਦਰਿਆ ਵਿੱਚ ਡੁੱਬਿਆ ਪੰਜਾਬੀ ਨੌਜ਼ਵਾਨ, ਭਾਲ ਜਾਰੀ

ਕੈਨੇਡਾ ਵਿੱਚ ਗੱਡੀ ਸਮੇਤ ਦਰਿਆ ਵਿੱਚ ਡੁੱਬਿਆ ਪੰਜਾਬੀ ਨੌਜ਼ਵਾਨ, ਭਾਲ ਜਾਰੀ

ਮੋਗਾ (ਦ ਸਟੈਲਰ ਨਿਊਜ਼)। ਮੋਗਾ ਦੇ ਪਿੰਡ ਹਿੰਮਤਪੁਰਾ ਦੇ ਨੌਜਵਾਨ ਦੇ ਕੈਨੇਡਾ ਵਿੱਚ ਗੱਡੀ ਸਮੇਤ ਦਰਿਆ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਨਵਦੀਪ ਸਿੰਘ ਸਿੱਧੂ ਉਮਰ 21 ਸਾਲਾ ਵਜੋਂ ਹੋਈ ਹੈ।

Advertisements

ਦੱਸਿਆ ਜਾ ਰਿਹਾ ਹੈ ਕਿ ਨਵਦੀਪ ਕੁੱਝ ਸਮਾਂ ਪਹਿਲਾਂ ਹੀ ਕੈਨੇਡਾ ਗਿਆ ਸੀ ਤੇ ਉਹ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿਖੇ ਵਰਕ ਪਰਮਿਟ ਤੇ ਕੰਮ ਕਰ ਰਿਹਾ ਸੀ ਤੇ ਉਹ ਆਪਣੇ 3 ਸਾਥੀਆਂ ਸਮੇਤ ਗੱਡੀ ਵਿੱਚ ਸਵਾਰ ਹੋ ਕੇ ਆਪਣੇ ਕੰਮ ਜਾ ਰਿਹਾ ਸੀ ਕਿ ਅਚਾਨਕ ਉਹਨਾਂ ਦੀ ਕਾਰ ਦਾ ਸਤੁਲੰਨ ਵਿਗੜ੍ਹ ਗਿਆ ਤੇ ਉਹ ਕਾਰ ਨੂੰ ਦਰੱਖਤ ਤੋਂ ਬਚਾਉਦਾ ਬਚਾਉਦਾ ਦਰਿਆ ਵਿੱਚ ਡਿੱਗ ਗਿਆ ਤੇ ਇਸ ਦੌਰਾਨ ਉਸਦੇ 3 ਸਾਥੀ ਸੁਰੱਖਿਅਤ ਕਾਰ ਵਿੱਚੋਂ ਬਾਹਰ ਨਿਕਲ ਗਏ ਤੇ ਨਵਦੀਪ ਸਿੱਧੂ ਦਾ ਕੁੱਝ ਪਤਾ ਨਹੀਂ ਲੱਗ ਸਕਿਆ ਤੇ ਉਸਦੀ ਭਾਲ ਕੀਤੀ ਜਾ ਰਹੀ ਹੈ। ਨਵਦੀਪ ਦੇ ਲਾਪਤਾ ਹੋਣ ਦੀ ਖਬਰ ਸੁਣ ਕੇ ਪਰਿਵਾਰਕ ਮੈਬਰਾਂ ਵਿੱਚ ਸੋਂਗ ਦੀ ਲਹਿਰ ਪੈਦਾ ਹੋ ਗਈ ਹੈ।

LEAVE A REPLY

Please enter your comment!
Please enter your name here