Wednesday, October 21, 2026
Home Latest ਸਰੇਬਾਜ਼ਾਰ ਵਿੱਚ ਲੜਕੀ ਪਰਿਵਾਰ ਨੇ ਵਿਚੋਲਣ ਔਰਤ ਦੀ ਕੁੱਟਮਾਰ ਕਰਕੇ ਮੂੰਹ ਕੀਤਾ...

ਸਰੇਬਾਜ਼ਾਰ ਵਿੱਚ ਲੜਕੀ ਪਰਿਵਾਰ ਨੇ ਵਿਚੋਲਣ ਔਰਤ ਦੀ ਕੁੱਟਮਾਰ ਕਰਕੇ ਮੂੰਹ ਕੀਤਾ ਕਾਲਾ

ਤਰਨਤਾਰਨ (ਦ ਸਟੈਲਰ ਨਿਊਜ਼)। ਤਰਨਤਾਰਨ ਦੇ ਪਿੰਡ ਢੋਟੀਆਂ ਵਿਖੇ ਇੱਕ ਵਿਚੋਲਣ ਔਰਤ ਦਾ ਲੜਕੀ ਦੇ ਪਰਿਵਾਰ ਵੱਲੋਂ ਲੜਕੀ ਦੇ ਤਲਾਕ ਤੋਂ ਬਾਅਦ ਉਸਦੀ ਕੁੱਟਮਾਰ ਕਰਕੇ ਸਰੇਬਾਜ਼ਾਰ ਮੂੰਹ ਕਾਲਾ ਕੀਤਾ ਗਿਆ। ਇਹ ਵੀਡੀਓ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਜਾਣਕਾਰੀ ਦਿੰਦੇ ਪੀੜਤ ਔਰਤ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਲੋਕਾਂ ਵੱਲੋਂ ਆਪਣੀ ਲੜਕੀ ਦਾ ਰਿਸ਼ਤਾ ਕਰਵਾਉਣ ਲਈ ਕਿਹਾ ਗਿਆ ਸੀ, ਜਿਸ ਤੋਂ ਬਾਅਦ ਉਸ ਵੱਲੋਂ ਮੁੰਡੇ ਦੀ ਦੱਸ ਪਾਈ ਸੀ। ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਮੁੰਡੇ ਵਾਲਿਆਂ ਦੇ ਘਰ ਖੁਦ ਜਾ ਕੇ ਦੇਖ-ਦਿਖਾਈ ਕੀਤੀ ਤੇ ਉਸਨੂੰ ਕੁੱਝ ਦੱਸਿਆ ਵੀ ਨਹੀਂ। ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਉਸਨੂੰ ਦੱਸੇ ਬਿਨਾਂ ਹੀ ਲੜਕੀ ਦਾ ਵਿਆਹ ਕਰ ਦਿੱਤਾ ਅਤੇ ਵਿਆਹ ਤੋਂ ਅਗਲੇ ਦਿਨ ਹੀ ਲੜਕੀ ਵਾਪਸ ਘਰ ਆ ਗਈ ਤੇ ਲੜਕੇ ਨੂੰ ਉਸਨੂੰ ਤਲਾਕ ਦੇ ਦਿੱਤਾ। ਉਸਤੋਂ ਬਾਅਦ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਸਨੂੰ ਧਮਕੀਆਂ ਦਿੱਤੀਆਂ ਗਈਆਂ ਅਤੇ ਉਸਦੇ ਘਰ ਦਾਖਲ ਹੋ ਕੇ ਉਸਦੀ ਕੁੱਟਮਾਰ ਕੀਤੀ ਗਈ।

Advertisements

ਔਰਤ ਨੇ ਦੱਸਿਆ ਕਿ ਇਸ ਦੌਰਾਨ ਉਸਦੇ ਕੱਪੜੇ ਪਾੜ ਦਿੱਤੇ ਗਏ ਅਤੇ ਬਾਅਦ ਵਿੱਚ ਉਸਨੂੰ ਬਹਾਨੇ ਨਾਲ ਇਹ ਕਹਿ ਕੇ ਸੱਦਿਆ ਕਿ ਪੰਚਾਇਤ ਵੱਲੋਂ ਉਸਨੂੰ ਫ਼ੈਸਲੇ ਲਈ ਬੁਲਾਇਆ ਗਿਆ ਹੈ, ਪਰ ਜਦ ਉਹ ਗਲੀ ਦੇ ਚੋਰਾਹੇ ਤੇ ਪਹੁੰਚੀ ਤਾਂ ਉਥੇ ਕੋਈ ਵੀ ਪੰਚਾਇਤ ਮੌਜੂਦ ਨਹੀਂ ਸੀ। ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਉਸਨੂੰ ਉੱਥੇ ਘੇਰ ਕੇ ਸਰੇਬਾਜ਼ਾਰ ਵਿੱਚ ਉਸਦੀ ਕੁੱਟਮਾਰ ਕਰਕੇ ਉਸਦਾ ਮੂੰਹ ਕਾਲਾ ਕੀਤਾ ਅਤੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ। ਜਿਸ ਤੋਂ ਬਾਅਦ ਉਸਨੇ ਪੂਰੀ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਫਿਲਹਾਲ ਪੁਲਿਸ ਨੇ ਪੀੜਤ ਔਰਤ ਦੇ ਬਿਆਨਾਂ ਦੇ ਅਧਾਰ ਤੇ ਮਾਮਲਾ ਦਰਜ ਕਰ ਲਿਆ ਹੈ। ਪੀੜਤ ਔਰਤ ਨੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ।

LEAVE A REPLY

Please enter your comment!
Please enter your name here