
ਫਰੀਦਕੋਟ (ਦ ਸਟੈਲਰ ਨਿਊਜ਼)। ਫਰੀਦਕੋਟ ਪੁਲਿਸ ਵੱਲੋਂ ਡੀਐਸਪੀ ਖਿਲਾਫ ਕਾਰਵਾਈ ਕੀਤੀ ਗਈ ਹੈ। ਪੁਲਿਸ ਨੇ ਡੀਐਸਪੀ ਕ੍ਰਾਈਮ ਅਗੇਂਸਟ ਵੋਮੈਨ ਐਂਡ ਚਾਇਲਡ ਰਾਜਨਪਾਲ ਨੂੰ ਇੱਕ ਵਿਆਹੁਤਾ ਦੇ ਕੇਸ ਵਿਚ ਕਥਿਤ ਰਿਸ਼ਵਤ ਲੈਣ ਅਤੇ ਆਪਣੇ ਖਿਲਾਫ ਇਸ ਮਾਮਲੇ ਵਿੱਚ ਐਸਐਸਪੀ ਦਫਤਰ ਵਿੱਚ ਹੋਈ ਸ਼ਿਕਾਇਤ ਦੇ ਨਿਪਟਾਰੇ ਲਈ ਐਸਐਸਪੀ ਦਫਤਰ ਨੂੰ ਕਥਿਤ ਰਿਸ਼ਵਤ ਆਫਰ ਕਰਨ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਸ ਖਿਲਾਫ ਵਿਭਾਗੀ ਕਾਰਵਾਈ ਦੇ ਆਦੇਸ਼ ਦਿੱਤੇ ਗਏ ਹਨ।

ਜਾਣਕਾਰੀ ਦਿੰਦਿਆਂ ਐਸਐਸਪੀ ਫਰੀਦਕੋਟ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਐਸਐਸਪੀ ਦਫਤਰ ਫਰੀਦਕੋਟ ਨੂੰ ਇਕ ਸਿਕਾਇਤ ਮਿਲੀ ਦੀ ਕਿ ਡੀਐਸਪੀ ਕ੍ਰਾਂਇਮ ਅਗੇਂਸਟ ਵੋਮੈਨ ਐਂਡ ਚਾਇਲਡ ਫਰੀਦਕੋਟ ਰਾਜਨਪਾਲ ਵੱਲੋਂ ਪਿੰਡ ਪੱਕਾ ਜਿਲ੍ਹਾ ਫਰੀਦਕੋਟ ਨਾਲ ਸੰਬੰਧਿਤ ਇਕ ਪਰਿਵਾਰ ਤੋਂ ਉਹਨਾਂ ਦੇ ਇਕ ਵਿਹੁਤਾ ਝਗੜੇ ਸੰਬੰਧੀ ਇਕ ਸ਼ਿਕਾਇਤ ਵਿਚ ਰਿਸ਼ਵਤ ਲਈ ਗਈ ਹੈ ਅਤੇ ਹੋਰ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ।
ਉਪਰੰਤ ਜਦੋਂ ਡੀਐਸਪੀ ਰਾਜਨਪਾਲ ਨੂੰ ਆਪਣੇ ਖਿਲਾਫ ਆਈ ਇਸ ਸ਼ਿਕਾਇਤ ਦਾ ਪਤਾ ਚੱਲਿਆ ਤਾਂ ਉਹਨਾਂ ਨੇ ਆਪਣੇ ਖਿਲਾਫ ਆਈ ਸ਼ਿਕਾਇਤ ਦਾ ਨਿਪਟਾਰਾ ਕਰਨ ਬਦਲੇ ਐਸਐਸਪੀ ਦਫਤਰ ਨੂੰ ਰਿਸ਼ਵਤ ਦੀ ਆਫਰ ਕੀਤੀ ਸੀ, ਜਿਸ ਦੇ ਚਲਦੇ ਉਹਨਾਂ ਖਿਲਾਫ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਮੁਕਦਮਾਂ ਦਰਜ ਕਰ ਉਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਹਨਾਂ ਖਿਲਾਫ ਵਿਭਾਗੀ ਜਾਂਚ ਦੇ ਵੀ ਹੁਕਮ ਦਿੱਤੇ ਗਏ ਹਨ।












