Saturday, October 10, 2026
Home Hoshiarpur ਦੂਨ ਸਕੂਲ, ਹਾਜੀਪੁਰ ਵਿੱਚ ‘ਕਪੈਸਿਟੀ ਬਿਲਡਿੰਗ’ ਵਿਸ਼ੇ ਤੇ ਕਰਵਾਈ ‘ਵਰਕਸ਼ਾਪ’

ਦੂਨ ਸਕੂਲ, ਹਾਜੀਪੁਰ ਵਿੱਚ ‘ਕਪੈਸਿਟੀ ਬਿਲਡਿੰਗ’ ਵਿਸ਼ੇ ਤੇ ਕਰਵਾਈ ‘ਵਰਕਸ਼ਾਪ’

ਹਾਜੀਪੁਰ (ਦ ਸਟੈਲਰ ਨਿਊਜ਼), ਰਿਪੋਰਟ-ਦੀਪਕ ਭਾਟੀਆ। ਸਕੂਲ ਦੇ ਪ੍ਰਿੰਸੀਪਲ ਮੈਡਮ ‘ਸੰਜੁਕਤਾ ਮਜੂਮਦਾਰ’ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਧਿਆਪਕ ਦੀ ਸਿਖਾਉਣ ਕਲਾ ਨੂੰ ਵਧੇਰੇ ਪ੍ਰਭਾਵੀ ਬਣਾਉਣ ਦੇ ਲਈ ‘ਕਪੈਸਿਟੀ ਬਿਲਡਿੰਗ’ ਵਿਸ਼ੇ ਉੱਪਰ ‘ਵਰਕਸ਼ਾਪ’ ਕਰਵਾਈ ਗਈ। ਇਸ ਵਰਕਸ਼ਾਪ ਵਿੱਚ ‘ਡਾ. ਅਨੂਪ ਕੁਮਾਰ ਸ਼ਰਮਾ'(ਨਿਊ ਗਲਫ਼ ਇੰਡੀਅਨ ਸਕੂਲ ਕਵੈਤ) ਮੁੱਖ ਬੁਲਾਰੇ ਵਜੋਂ ਪੇਸ਼ ਹੋਏ ਅਤੇ ਉਨਾਂ ਨੇ ‘ਸਕੂਲ ਅਤੇ ਕਲਾਸ ਰੂਮ ਮੈਨੇਜਮੈਂਟ’ ਵਿਸ਼ੇ ਉੱਪਰ ਗੰਭੀਰਤਾ ਨਾਲ ਚਰਚਾ ਕਰਦੇ ਹੋਏ ਕਈ ਪ੍ਰਕਾਰ ਦੀਆਂ ਗਤੀਵਿਧੀਆਂ ਕਰਵਾਈਆਂ।

Advertisements

ਉਨ੍ਹਾਂ ਨੇ ਅਧਿਆਪਕ, ਵਿਦਿਆਰਥੀ ਅਤੇ ਸਕੂਲ ਉੱਪਰ ਵਿਸਥਾਰ ਪੂਰਵਕ ਚਰਚਾ ਕੀਤੀ। ਇਸ ਵਰਕਸ਼ਾਪ ਵਿੱਚ ਸਕੂਲ ਦੇ ਸਾਰੇ ਅਧਿਆਪਕਾਂ ਨੇ ਭਾਗ ਲੈ ਕੇ ਇਸ ਤੋਂ ਲਾਭ ਲਿਆ। ਸੰਪੂਰਨ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਸਕੂਲ ਦੇ ਅਧਿਆਪਕਾਂ ਨੇ ਇਸ ਵਰਕਸ਼ਾਪ ਤੋਂ ਬਹੁਤ ਕੁਝ ਸਿੱਖਿਆ। ਸਕੂਲ ਦੇ ਪ੍ਰਬੰਧਕ ਸ੍ਰੀ ਮਾਨ ‘ਰੋਹਿਤ ਕਤਨਾ’ ਜੀ ਅਤੇ ਸ਼੍ਰੀਮਤੀ ‘ਰੀਚਾ ਕਤਨਾ’ ਜੀ ਨੇ ਬੱਚਿਆਂ ਦੇ ਸਿੱਖਣ ਨੂੰ ਪ੍ਰਭਾਵੀ ਬਣਾਉਣ ਲਈ ਸਕੂਲ ਵੱਲੋਂ ਕੀਤੀਆਂ ਜਾ ਰਹੀਆਂ ਅਜਿਹੀਆਂ ਕੋਸ਼ਿਸ਼ਾਂ ਦਾ ਸੁਆਗਤ ਕੀਤਾ।

LEAVE A REPLY

Please enter your comment!
Please enter your name here