Friday, October 30, 2026
Home Latest ਸਰਕਾਰੀ ਸਕੂਲ ਅਬੋਹਰ ਵਿਖੇ ਵੱਖ-ਵੱਖ ਮੁਕਾਬਲੇ ਕਰਵਾਏ ਗਏ

ਸਰਕਾਰੀ ਸਕੂਲ ਅਬੋਹਰ ਵਿਖੇ ਵੱਖ-ਵੱਖ ਮੁਕਾਬਲੇ ਕਰਵਾਏ ਗਏ

ਅਬੋਹਰ (ਦ ਸਟੈਲਰ ਨਿਊਜ਼)। ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਅਬੋਹਰ ਵਿਖੇ ਦੋ ਦਿਨਾਂ ਵਰਕਸ਼ਾਪ ਮੌਕੇ ਵੱਖ-ਵੱਖ ਮੁਕਾਬਲੇ ਕਰਵਾਏ ਗਏ| ਇਹ ਮੁਕਾਬਲੇ ਸ੍ਰੀ ਰਾਜੇਸ਼ ਸਚਦੇਵਾ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ੍ਰੀ ਸ਼ਿਵ ਸ਼ੰਕਰ ਸਬ ਇੰਸਪੈਕਟਰ ਪੰਜਾਬ ਪੁਲਿਸ ਥਾਣਾ ਸਿਟੀ ਅਬੋਹਰ ਪਹੁੰਚੇ ਸਨ| ਵਰਕਸ਼ਾਪ ਦੌਰਾਨ ਨਸ਼ਿਆਂ ਵਿਰੁੱਧ ਤਹਿਸੀਲ ਪੱਧਰੀ ਡੈਪੋ ਅਤੇ ਬਡੀਜ਼ ਤਹਿਤ ਭਾਸ਼ਣ, ਪੋਸਟਰ ਮੇਕਿੰਗ ਅਤੇ ਨਾਟਕ ਮੁਕਾਬਲੇ ਕਰਵਾਏ ਗਏ| ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਸ੍ਰੀ ਹੰਸਰਾਜ ਲੈਕਚਰਾਰ ਅੰਗਰੇਜ਼ੀ ਨੇ ਕੀਤੀ ਤੇ ਜਜਮੈਂਟ ਦੀ ਭੂਮਿਕਾ ਸ੍ਰੀ ਦੀਪਕ ਕੰਬੋਜ, ਡਾਕਟਰ ਪਰਮਿੰਦਰ ਕੌਰ, ਡਾਕਟਰ ਵਿਸ਼ਾਲੀ,  ਸ. ਸਤਵੀਰ ਸਿੰਘ, ਸ੍ਰੀਮਤੀ ਕੰਚਨ, ਸ੍ਰੀਮਤੀ ਨਿਸ਼ਾ ਤੇ ਸ. ਜੋਗਿੰਦਰ ਲਾਲ ਵੱਲੋਂ ਨਿਭਾਈ ਗਈ|

Advertisements

 ਪ੍ਰਿੰਸੀਪਲ ਰਾਜੇਸ਼ ਸਚਦੇਵਾ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਪ੍ਰਗਟ ਕੀਤਾ। ਬਾਕਸ ਲਈ ਪ੍ਰਸਤਾਵਤ  ਮੁਕਾਬਲਿਆਂ ਦਾ ਵੇਰਵਾ ਨਾਟਕ ਮੁਕਾਬਲੇ ਵਿੱਚ ਪਹਿਲਾ ਸਥਾਨ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਲੜਕੇ ਅਬੋਹਰ ਦੇ ਹੇਮੰਤ ਅਤੇ ਪਾਰਟੀ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੇਰਾਖੇੜਾ ਦੇ ਸ਼ਾਲਣੀ ਦੇਵਰਥ ਅਤੇ ਪਾਰਟੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ|

ਭਾਸ਼ਣ ਮੁਕਾਬਲੇ ਵਿੱਚ ਪਹਿਲਾਂ ਸਥਾਨ ਹਰਮਨ ਹੈਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਵਾਨ ਖੇੜਾ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਲੜਕੇ ਅਬੋਹਰ ਦੇ ਆਲੇ ਹਸਨ ਨੇ ਦੂਜਾ ਤੇ ਸਰਕਾਰੀ ਸਕੂਲ ਕੇਰਾ ਖੇੜਾ ਦੇ ਆਰਜੂ ਨੇ ਤੀਜਾ ਸਥਾਨ ਹਾਸਲ ਕੀਤਾ|  ਪੋਸਟਰ ਮੇਕਿੰਗ ਵਿੱਚ ਪਹਿਲਾ ਸਥਾਨ ਦਿਵਿਆ ਸਰਕਾਰੀ ਮਾਡਲ ਸਕੂਲ ਅਬੋਹਰ, ਪੂਨਮ ਸਰਕਾਰੀ ਸਕੂਲ ਕੇਰਾਖੇੜਾ ਨੇ ਦੂਜਾ ਅਤੇ ਰਜੇਸ਼ ਕੁਮਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਵਾਨ ਖੇੜਾ ਤੀਜੇ ਸਥਾਨ ਤੇ ਰਹੇ |

LEAVE A REPLY

Please enter your comment!
Please enter your name here