
ਹੁਸ਼ਿਆਰਪੁਰ/ਜਗਰਾਓਂ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਸਕੀਮ ਨੂੰ ਲੈ ਕੇ ਕਿਸਾਨਾਂ ਅਤੇ ਵਿਰੋਧੀ ਪਾਰਟੀਆਂ ਵੱਲੋਂ ਨਿਸ਼ਾਨੇ ਸਾਧੇ ਜਾ ਰਹੇ ਹਨ। ਇਸੇ ਲੜੀ ਤਹਿਤ ਜਗਰਾਓ ਦੇ ਚਾਰ ਪਿੰਡਾਂ ਵੱਲੋਂ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਪਿੰਡ ਵਿੱਚ ਨਾ ਵੜਨ ਨੂੰ ਬੋਰਡ ਲਗਾਏ ਗਏ। ਮਿਲੀ ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਦੇ ਪਿੰਡ ਸ਼ੇਰਗੜ੍ਹ, ਪੁਰਹੀਰਾਂ ਅਤੇ ਜਗਰਾਓਂ ਦੇ ਪਿੰਡ ਅਲੀਗੜ, ਮਾਲਕੀ, ਪੋਨਾ ਤੇ ਅਗਵਾੜ ਗੁੱਜਰਾਂ ਦੇ ਲੋਕਾਂ ਨੇ ਪਿੰਡਾਂ ਦੀਆਂ ਹੱਦਾਂ ’ਤੇ ਲੈਂਡ ਪੁਲਿੰਗ ਸਕੀਮ ਦੇ ਵਿਰੋਧ ਵਿਚ ਆਮ ਆਦਮੀ ਪਾਰਟੀ ਦੇ ਕਿਸੇ ਵੀ ਲੀਡਰ ਦਾ ਪਿੰਡ ਵਿੱਚ ਨਾ ਵੜਨ ਦੇ ਬੋਰਡ ਲਗਾ ਦਿੱਤੇ ਗਏ ਸਨ।

ਦੱਸਿਆ ਜਾ ਰਿਹਾ ਹੈ ਕਿ ਇਸ ਬੋਰਡ ਨੂੰ ਬੀਤੀ ਰਾਤ ਕਿਸੇ ਅਣਪਛਾਤੇ ਲੋਕਾਂ ਵੱਲੋਂ ਪਾੜ ਦਿੱਤਾ ਗਿਆ। ਇਸ ਮੌਕੇ ਇਕੱਠੇ ਹੋਏ ਲੋਕਾਂ ਨੇ ਜਿੱਥੇ ਸਰਕਾਰ ਖ਼ਿਲਾਫ਼ ਨਾਅਰੇਬਾਜੀ ਕੀਤੀ। ਇਸ ਮੌਕੇ ਇੱਕਠੇ ਹੋਏ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਸਰਕਾਰ ਦੀ ਲੈਂਡ ਪੁਲਿੰਗ ਸਕੀਮ ਦੇ ਵਿਰੋਧ ਵਿਚ ਚਾਰੇ ਪਿੰਡਾ ਦੀਆਂ ਹੱਦਾਂ ਤੇ ਕਿਸੇ ਵੀ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਪਿੰਡ ਵਿਚ ਨਾ ਵੜਨ ਦੇ ਬੋਰਡ ਲਗਾਏ ਸਨ, ਜਿਨ੍ਹਾਂ ਨੂੰ ਬੀਤੀ ਰਾਤ ਬੇਸ਼ੱਕ ਕਿਸੇ ਅਣਪਛਾਤੇ ਲੋਕਾਂ ਵਲੋਂ ਪਾੜ ਦਿੱਤਾ ਗਿਆ ਹੈ। ਪਰ ਉਹ ਹੁਣ ਉਸ ਤੋਂ ਵੀ ਵੱਡੇ ਬੋਰਡ ਜਿਆਦਾ ਗਿਣਤੀ ਵਿਚ ਲਗਾਉਣਗੇ ਤੇ ਲੈਂਡ ਪੁਲਿੰਗ ਸਕੀਮ ਦਾ ਵਿਰੋਧ ਉਹ ਉਸ ਸਮੇਂ ਤੱਕ ਕਰਦੇ ਰਹਿਣਗੇ,ਜਦੋਂ ਤੱਕ ਸਰਕਾਰ ਇਹ ਨੀਤੀ ਰੱਦ ਨਹੀਂ ਕਰ ਦਿੰਦੀ।












