Sunday, October 18, 2026
Home Hoshiarpur ਛੇਵੀਂ ਜੋਨਲ ਸਕੂਲ ਗੇਮਸ ਵਿੱਚ ਸਰਕਾਰੀ ਸਕੂਲ ਨਾਰੂ ਨੰਗਲ ਦਾ ਰਿਕਾਰਡ ਤੋੜ...

ਛੇਵੀਂ ਜੋਨਲ ਸਕੂਲ ਗੇਮਸ ਵਿੱਚ ਸਰਕਾਰੀ ਸਕੂਲ ਨਾਰੂ ਨੰਗਲ ਦਾ ਰਿਕਾਰਡ ਤੋੜ ਪ੍ਰਦਰਸ਼ਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਨਾਰੂ ਨੰਗਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਛੇਵੇਂ ਜੋਨਲ ਸਕੂਲ ਗੇਮਸ ਵਿੱਚ ਖੋ ਖੋ ਵਿੱਚ ਅੰਡਰ 14 ਅਤੇ ਅੰਡਰ 19 ਬੋਇਜ/ਗਰਲਸ ਕੈਟਾਗਰੀ ਵਿੱਚ ਗੋਲਡ ਮੈਡਲ, ਯੋਗਾ ਅੰਡਰ 19 ਗਰਲਸ ਵਿੱਚ ਗੋਲਡ ਮੈਡਲ, ਚੈਸ ਵਿੱਚ ਅੰਡਰ 14 ਸਿਲਵਰ ਮੈਡਲ, ਬਾਕਸਿੰਗ ਵਿੱਚ ਅੰਡਰ 17 ਅਤੇ 19 ਬੋਇਜ /ਗਰਲਸ ਚਾਰ ਗੋਲਡ ਮੈਡਲਸ , ਕਰਾਟੇ ਤੇ ਤਾਇਕਵਾਂਡੋ ਵਿੱਚ ਅੰਡਰ 14 ਅਤੇ ਅੰਡਰ 19 ਬੋਇਜ/ ਗਰਲਸ ਨੇ 12 ਗੋਲਡ ਮੈਡਲ ਤੇ ਦੋ ਸਿਲਵਰ ਮੈਡਲ ਜਿੱਤ ਕੇ ਇਤਿਹਾਸ ਰਚਿਆ।

Advertisements

ਪ੍ਰਿੰਸੀਪਲ ਸ਼ੈਲੇਂਦਰ ਠਾਕੁਰ ਜੀ ਨੇ ਖੇਡ ਇੰਚਾਰਜ ਲੈਕਚਰਾਰ ਸੁਰਜੀਤ ਸਿੰਘ ਨੂੰ ਅਤੇ ਖਿਡਾਰੀਆਂ ਨੂੰ ਵਧੀਆ ਪ੍ਰਦਰਸ਼ਨ ਕਰਨ ਤੇ ਸਨਮਾਨਿਤ ਕੀਤਾ। ਸਮੂਹ ਸਟਾਫ ਨੇ ਖਿਡਾਰੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ਲਈ ਆਸ਼ੀਰਵਾਦ ਦਿੱਤਾ।

LEAVE A REPLY

Please enter your comment!
Please enter your name here