Monday, October 26, 2026
Home Hoshiarpur ਸੈਣੀ ਜਾਗ੍ਰਿਤੀ ਮੰਚ ਪੰਜਾਬ ਵਲੋਂ ਕੰਵਰਜੀਤ ਸਿੰਘ ਦਾ ਸਨਮਾਨ

ਸੈਣੀ ਜਾਗ੍ਰਿਤੀ ਮੰਚ ਪੰਜਾਬ ਵਲੋਂ ਕੰਵਰਜੀਤ ਸਿੰਘ ਦਾ ਸਨਮਾਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸੈਣੀ ਜਾਗ੍ਰਿਤੀ ਮੰਚ ਪੰਜਾਬ ਦੀ ਮੀਟਿੰਗ ਕੁਲਵੰਤ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਸਾਬਕਾ ਮੰਤਰੀ ਸੰਤੋਸ਼ ਚੌਧਰੀ ਦੇ ਪੀ.ਏ ਕੰਵਰਜੀਤ ਸਿੰਘ ਐਨ.ਆਰ.ਆਈ ਨੂੰ ਸੈਣੀ ਭਵਨ ਨੇੜੇ ਗੰਜਾ ਸਕੂਲ ਵਿਖੇ ਬੁਲਾਇਆ ਅਤੇ ਉਹਨਾਂ ਨੂੰ ਉਹਨਾਂ ਦੀਆਂ ਸੈਣੀ ਬਰਾਦਰੀ ਅਤੇ ਆਮ ਗਰੀਬਾਂ ਦੇ ਕੰਮਾਂ ਦੀਆਂ ਉੱਪਲੱਬਧੀਆਂ ਦੇ ਸਬੰਧ ਵਿਚ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸਾਰੇ ਆਏ ਹੋਏ ਵਿਸ਼ੇਸ਼ ਮਹਿਮਾਨਾਂ ਜਿਵੇਂ ਸੰਦੀਪ ਸੈਣੀ ਚੇਅਰਮੈਨ ਬੈਕਫਿੰਕੋਂ ਵਲੋਂ ਉਹਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਗਿਆ ਕਿ ਜਦੋਂ ਸੈਣੀ ਭਵਨ ਬਣਨਾਂ ਸ਼ੁਰੂ ਹੋਇਆ ਸੀ, ਉਸ ਵਿਚ ਸਭ ਤੋਂ ਪਹਿਲਾਂ 2.5 ਲੱਖ ਰੁਪਏ ਮੈਡਮ ਸੰਤੋਸ਼ ਚੌਧਰੀ ਵਲੋਂ ਦਿੱਤੇ ਗਏ ਸਨ।

Advertisements

ਜਿਸ ਦਾ ਸਦਕਾ ਇਹ ਭਵਨ ਗਰੀਬਾਂ ਲਈ ਇੱਕ ਮੰਦਿਰ ਦੇ ਸਮਾਨ ਹੈ। ਇਸ ਮੀਟਿੰਗ ਵਿਚ ਸੰਦੀਪ ਸੈਣੀ, ਪ੍ਰੇਮ ਸੈਣੀ ਜਿਲਾ ਪ੍ਰਧਾਨ, ਕਿਰਪਾਲ ਸਿੰਘ ਪਾਲੀ ਸੈਣੀ ਜਿਲਾ ਪ੍ਰਧਾਨ ਯੂਥ, ਭੁਪਿੰਦਰ ਸੈਣੀ, ਚਰਨਜੀਤ ਸਿੰਘ ਭੂੰਗਰਨੀ, ਕੰਵਰਜੀਤ ਸਿੰਘ ਦੀ ਬੇਟੀ ਮਨਵੀਰ ਕੌਰ ਯੂ.ਐਸ.ਏ, ਹਰੀ ਕ੍ਰਿਸ਼ਨ ਸੈਣੀ, ਐਸ ਕੇ ਸੈਣੀ, ਪਿਆਰਾ ਲਾਲ ਸੈਣੀ, ਮੰਗਤ ਰਾਮ ਸੈਣੀ, ਨਿਰਮਲ ਸਿੰਘ ਸੈਣੀ, ਸੂਰਤ ਸਿੰਘ ਸੈਣੀ ਆਦਿ ਸ਼ਾਮਿਲ ਹੋਏ।  

LEAVE A REPLY

Please enter your comment!
Please enter your name here