Sunday, October 18, 2026
Home Hoshiarpur ਸਿਟੀ ਸੈਂਟਰ ‘ਚ ਮਨਾਇਆ ਤੀਆਂ ਦਾ ਤਿਉਹਾਰ, ਲੱਗੀਆਂ ਰੌਣਕਾਂ

ਸਿਟੀ ਸੈਂਟਰ ‘ਚ ਮਨਾਇਆ ਤੀਆਂ ਦਾ ਤਿਉਹਾਰ, ਲੱਗੀਆਂ ਰੌਣਕਾਂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਨਵਿਤਾ। ਹੁਸ਼ਿਆਰਪੁਰ ਦੇ ਸਿਟੀ ਸੈਂਟਰ ਵਿੱਚ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਹ ਪ੍ਰੋਗਰਾਮ ਭਾਜਪਾ ਦੇ ਸਾਬਕਾ ਕੈਬੀਨੈਟ  ਮੰਤਰੀ ਤੀਕਸ਼ਦ ਸੂਦ ਅਤੇ ਉਹਨਾਂ ਦੀ ਪਤਨੀ ਰਾਕੇਸ਼ ਸੂਦ ਅਗਵਾਈ ਹੇਠ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਕਈ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ। ਜਿੱਥੇ ਮੋਰਡਨ ਨਿਉ ਦਿੱਲੀ ਪਬਲਿਕ  ਸਕੂਲ ਅਜੋਵਾਲ ਦੇ ਬੱਚਿਆਂ ਨੇ ਸ਼ਹੀਦਾ ਨੂੰ ਸਮਰਪਿਤ ਡਾਂਸ  ਕੀਤਾ।

Advertisements

ਕੌਸ਼ਿਲਆ ਡਾਂਸ ਐਕਡਮੀ ਦੀਆਂ ਵਿਦਿਆਰਥਣਾਂ ਨੇ ਸੋਲੋ ਪ੍ਰਰਫੋਮਸ ਕੀਤੀ ਗਈ। ਸਰਕਾਰੀ ਸੀਨਿਅਰ ਸੈਕਡਰੀ ਸਕੂਲ ਸ਼ੇਰਗੜ ਦੀਆਂ ਵਿਦਿਆਰਥਣਾਂ ਨੇ ਵੀ ਗਰੁਪ ਗਿੱਧਾ ਪਾਇਆ। ਪ੍ਰੋਗਰਾਮ ਦੇ ਵਿੱਚ ਲੱਕੀ ਡ੍ਰਾਅ ਕੱਢੇ ਗਏ ਅਤੇ ਜੇਤੂ ਲੋਕਾਂ ਨੂੰ ਇਨਾਮ ਵੰਡੇ ਗਏ। ਇਸ ਮੌਕੇ ਤੇ ਉਰਮਿਲਾ ਦੇਵੀ, ਸ਼ੁਭਾਸ਼ ਸ਼ਰਮਾ, ਅਰਚਨਾ ਜੈਨ ਆਦਿ ਵੱਡੀ ਗਿਣਤੀ ਵਿਚ ਲੋਕ ਸ਼ਾਮਿਲ ਹੋਏ।

LEAVE A REPLY

Please enter your comment!
Please enter your name here