Friday, October 9, 2026
Home Himachal ਨਾਲੇ ‘ਚ ਡੁੱਬਣ ਕਾਰਨ ਮਾਂ-ਧੀ ਦੀ ਮੌਤ

ਨਾਲੇ ‘ਚ ਡੁੱਬਣ ਕਾਰਨ ਮਾਂ-ਧੀ ਦੀ ਮੌਤ

ਹਿਮਾਚਲ ਪ੍ਰਦੇਸ਼ (ਦ ਸਟੈਲਰ ਨਿਊਜ਼)। ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਨੇੜੇ ਕਸੁੰਪਤੀ ਦੇ ਦਰਭੋਗ ਪੰਚਾਇਤ ਵਿੱਚ ਬੀਤੀ ਰਾਤ ਮਾਂ ਅਤੇ ਧੀ ਨਾਲੇ ਵਿੱਚ ਵਹਿ ਗਏ, ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਲੀਲਵਤੀ (40) ਅਤੇ ਅਤੇ ਉਸਦੀ ਧੀ ਸ਼ੀਤਲ (10) ਵਜੋਂ ਹੋਈ ਹੈ।

Advertisements

ਜਾਣਕਾਰੀ ਅਨੁਸਾਰ ਸ਼ੀਤਲ ਅਤੇ ਲੀਲਾਵਤੀ ਸ਼ਾਮ 6.30 ਵਜੇ ਬਾਂਦਰਾਂ ਦੀ ਰਾਖੀ ਲਈ ਆਪਣੇ ਖੇਤ ਗਏ ਸਨ ਤਾਂ ਜਦੋਂ ਉਹ ਵਾਪਿਸ ਆ ਰਹੇ ਸਨ ਤਾਂ ਪਾਰਾਡੀ ਨਾਲਾ ਪਾਰ ਕਰਦੇ ਸਮੇਂ ਉਹ ਓਵਰਫਲੋਅ ਹੋ ਗਿਆ, ਜਿਸ ਕਾਰਨ ਮਾਂ-ਧੀ ਨਾਲੇ ਵਿੱਚ ਵਹਿ ਗਏ। ਦੋਵਾਂ ਦੀਆਂ ਲਾਸ਼ਾਂ ਘਟਨਾ ਵਾਲੀ ਥਾਂ ਤੋਂ ਲਗਭਗ 500 ਮੀਟਰ ਦੂਰ ਇੱਕ ਨਾਲੇ ਵਿੱਚੋਂ ਬਰਾਮਦ ਹੋਈਆਂ।

LEAVE A REPLY

Please enter your comment!
Please enter your name here