
ਫਗਵਾੜਾ (ਦ ਸਟੈਲਰ ਨਿਊਜ)। ਐੱਨਫੋਰਸਮੈਂਟ ਡਾਇਰੈਕਟੋਰੋਟ ਨੇ ਸੀਨੀਅਰ ਅਕਾਲੀ ਆਗੂ ਜਨਰੈਲ ਸਿੰਘ ਵਾਹਿਦ ਦੀ ਫਗਵਾੜਾ ਵਿਖੇ ਸਥਿਤ ਟਿਕਾਣਿਆ ਤੇ ਰੇਡ ਕੀਤੀ। ਦੱਸਿਆ ਜਾ ਰਿਹਾ ਹੈ ਕਿ ਸੰਘੀ ਏਜੰਸੀ ਦੇ ਅਧਿਕਾਰੀਆਂ ਨੇ ਵਾਹਿਦ ਦੀ ਖੰਡ ਮਿੱਲ, ਉਸਦੀ ਰਿਹਾਇਸ਼ ਅਤੇ ਉਸਦੇ ਪਰਿਵਾਰ ਦੀ ਮਲਕੀਅਤ ਵਾਲੇ ਜਿਮ ਤੇ ਰੇਡ ਕੀਤੀ। ਵਾਹਿਦ ਪਹਿਲਾਂ ਆਪਣੇ ਐੱਨਆਰਆਈ ਸਾਥੀ ਸੁਖਬੀਰ ਐੱਸ ਸੰਦਲ ਨਾਲ ਖੰਡ ਮਿੱ ਲ ਦਾ ਸਹਿ-ਮਾਲਕ ਸੀ ਪਰ ਹੁਣ ਇਸ ਨੂੰ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦੀ ਰਾਣਾ ਸ਼ੂਗਰ ਮਿੱਲ ਵੱਲੋਂ ਚਲਾਇਆ ਜਾ ਰਿਹਾ ਹੈ।

ਜਾਣਕਾਰੀ ਮੁਤਾਬਕ ਵਿਜੀਲੈਂਸ ਬਿਊਰੋ ਵੱਲੋਂ ਦੋ ਸਾਲ ਪਹਿਲਾਂ ਵਾਹਿਦ ਤੇ ਖੰਡ ਮਿੱਲ ਦੀ ਸਰਕਾਰੀ ਜ਼ਮੀਨ ਵੇਚਣ ਦੇ ਆਰੋਪ ਵਿੱਚ ਮਾਮਲਾ ਦਰਜ਼ ਕੀਤਾ ਗਿਆ ਸੀ। ਜਿਸ ਦੌਰਾਨ ਵਿਜਿਲੈਂਸ ਵੱਲੋਂ ਵਾਹਿਦ, ਉਸਦੀ ਪਤਨੀ ਰੁਪਿੰਦਰ ਕੌਰ ਅਤੇ ਪੁੱਤਰ ਸੰਦੀਪ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇੰਨਾ ਹੀ ਨਹੀਂ, ਇਸ ਤੋਂ ਬਾਅਦ ਵੀ ਵਾਹਿਦ ਕਈ ਵਿਵਾਦਾ ਵਿਚ ਘਿਰਿਆ ਰਿਹਾ। ਜਿਸ ਤੋਂ ਬਾਅਦ ਸਾਲ 2010 ਵਿੱਚ ਮੁਹਾਲੀ ਅਦਾਲਤ ਵੱਲੋਂ ਵਾਹਿਦ ਨੂੰ ਕਲੀਨ ਚਿੱਟ ਦਿੱਤੀ ਗਈ ਸੀ।











