Sunday, October 18, 2026
Home Crime ਨਸ਼ਾ ਕਰ ਰਹੇ ਮੁੰਡੇ-ਕੁੜੀਆਂ ਦੀ ਸਮਾਜ ਸੇਵਕ ਪਰਮਿੰਦਰ ਝੋਟੇ ਨੇ ਕਰਵਾਈ ਗ੍ਰਿਫ਼ਤਾਰੀ

ਨਸ਼ਾ ਕਰ ਰਹੇ ਮੁੰਡੇ-ਕੁੜੀਆਂ ਦੀ ਸਮਾਜ ਸੇਵਕ ਪਰਮਿੰਦਰ ਝੋਟੇ ਨੇ ਕਰਵਾਈ ਗ੍ਰਿਫ਼ਤਾਰੀ

ਮਾਨਸਾ (ਦ ਸਟੈਲਰ ਨਿਊਜ਼)। ਮਾਨਸਾ ਵਿੱਚ 1 ਲੜਕੀ ਸਮੇਤ 3 ਨੌਜਵਾਨਾਂ ਨੂੰ ਨਸ਼ੇ ਦਾ ਸੇਵਨ ਕਰਦਿਆਂ ਨੂੰ ਕਾਬੂ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਮੁਹੱਲਾ  ਨਿਵਾਸੀਆਂ ਨੇ ਨਸ਼ਿਆਂ ਦੇ ਖਿਲਾਫ ਅਵਾਜ਼ ਉਠਾਉਣ ਵਾਲੇ ਸਮਾਜ ਸੇਵਕ ਪਰਵਿੰਦਰ ਝੋਟੇ ਨੂੰ ਇਸ ਸਬੰਧੀ ਸੂਚਨਾ ਦਿੱਤੀ। ਜਿਸ ਤੋਂ ਬਾਅਦ ਪਰਮਿੰਦਰ ਝੋਟਾ ਪੁਲਿਸ ਨੂੰ ਲੈ ਕੇ ਮੌਕੇ ਤੇ ਪਹੁੰਚਿਆ। ਸਮਾਜ ਸੇਵਕ ਪਰਮਿੰਦਰ ਝੋਟਾ ਨੇ ਪੁਲਿਸ ਨੂੰ ਕਿਹਾ ਕਿ ‘ਇਨ੍ਹਾਂ ਬੱਚਿਆ ਨੂੰ ਕਾਬੂ ਕਰਨ ਦੀ ਬਜਾਏ, ਨਸ਼ੇ ਦੇ ਵੱਡੇ ਸੌਦਾਗਰਾਂ ਨੂੰ ਫੜਿਆ ਜਾਵੇ।

Advertisements

ਉਹਨਾਂ ਕਿਹਾ ਕਿ ਇਹ ਬੱਚੇ ਮੁਲਜ਼ਮ ਨਹੀਂ ਹਨ, ਇਨ੍ਹਾਂ ਨੂੰ ਇਲਾਜ ਦੀ ਲੋੜ ਹੈ ਅਤੇ ਪੁਲਿਸ ਇਹਨਾਂ ਦਾ ਟੈਸਟ ਕਰਵਾ ਕੇ ਡਾਕਟਰੀ ਸਹੂਲਤ ਦਿੱਤੀ ਜਾਵੇ। ਪਰਮਿੰਦਰ ਸਿੰਘ ਨੇ ਪੁਲਿਸ ਨੂੰ ਨਾਲ ਲੈ ਕੇ ਲੋਕਾਂ ਦੇ ਘਰ ਰੇਡ ਮਾਰੀ। ਜਿਸ ਵਿੱਚ ਪੁਲਿਸ ਨੇ 2 ਅੋਰਤਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਪੁਲਿਸ ਵਲੋਂ ਜਾਂਚ ਪੜਤਾਲ ਜਾਰੀ ਹੈ।

LEAVE A REPLY

Please enter your comment!
Please enter your name here