Tuesday, October 20, 2026
Home Chandigarh ਸਕੂਲਾਂ ‘ਚ ਛੁੱਟੀਆਂ ਦੇ ਵਿਚ ਅਧਿਆਪਕਾਂ ਲਈ ਨਵੇਂ ਹੁਕਮ ਜਾਰੀ

ਸਕੂਲਾਂ ‘ਚ ਛੁੱਟੀਆਂ ਦੇ ਵਿਚ ਅਧਿਆਪਕਾਂ ਲਈ ਨਵੇਂ ਹੁਕਮ ਜਾਰੀ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਨੂੰ ਦੇਖਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 30 ਅਗਸਤ ਤੱਕ ਸੂਬੇ ਭਰ ਵਿੱਚ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਜ਼ਿਲ੍ਹਾ ਸਿੱਖਿਆ ਅਧਿਕਾਰੀ (ਡੀਈਓ) ਨੇ ਸਪੱਸ਼ਟ ਕੀਤਾ ਹੈ ਕਿ ਸਕੂਲ ਬੰਦ ਹੋਣ ਦਾ ਮਤਲਬ ਹੈ ਬੰਦ, ਇਸ ਸਮੇਂ ਦੌਰਾਨ ਕੋਈ ਵੀ ਸਕੂਲ ਅਧਿਆਪਕਾਂ ਨੂੰ ਨਹੀਂ ਬੁਲਾਏਗਾ।

Advertisements

ਸਕੂਲ ਪ੍ਰਸ਼ਾਸਨ ਅਧਿਆਪਕਾਂ ਨੂੰ ਸਕੂਲ ਆਉਣ ਲਈ ਮਜਬੂਰ ਨਹੀਂ ਕਰੇਗਾ ਅਤੇ ਜੇਕਰ ਅਜਿਹਾ ਕਰਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਸਕੂਲ ਆਨਲਾਈਨ ਕਲਾਸਾਂ ਲਗਾ ਸਕਦੇ ਹਨ, ਤਾਂ ਜੋ ਬੱਚਿਆਂ ਦੀ ਪੜ੍ਹਾਈ ਵਿੱਚ ਕੋਈ ਨੁਕਸਾਨ ਨ ਹੋਵੇ, ਜਿਸ ਲਈ ਅਧਿਆਪਕ ਘਰੋਂ ਆਨਲਾਈਨ ਕਲਾਸਾਂ ਪੜ੍ਹਾ ਸਕਦੇ ਹਨ।

LEAVE A REPLY

Please enter your comment!
Please enter your name here