Sunday, October 18, 2026
Home Latest ਫਰੀਦਕੋਟ ਤੋਂ ਮਣੀਮਹੇਸ਼ ਯਾਤਰਾ ਤੇ ਗਏ 15 ਨੌਜਵਾਨ ਲਾਪਤਾ, ਮਦਦ ਦੀ ਗੁਹਾਰ

ਫਰੀਦਕੋਟ ਤੋਂ ਮਣੀਮਹੇਸ਼ ਯਾਤਰਾ ਤੇ ਗਏ 15 ਨੌਜਵਾਨ ਲਾਪਤਾ, ਮਦਦ ਦੀ ਗੁਹਾਰ

ਫਰੀਦਕੋਟ (ਦ ਸਟੈਲਰ ਨਿਊਜ਼)। ਫਰੀਦਕੋਟ ਤੋਂ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਫਰੀਦਕੋਟ ਤੋਂ ਮਣੀਮਹੇਸ਼ ਯਾਤਰਾ ਤੇ ਗਏ 15 ਨੌਜਵਾਨ  ਲਾਪਤਾ ਹੋ ਗਏ ਹਨ ਅਤੇ ਇਹ ਲਾਪਤਾ ਨੌਜਵਾਨ ਪੰਜਗਰਾਈ ਕਲਾਂ ਦੇ ਵਸਨੀਕ ਦੱਸੇ ਜਾ ਰਹੇ ਹਨ। ਪੀੜਤ ਪਰਿਵਾਰਾਂ ਨੇ ਦੱਸਿਆ ਕਿ ਇਹ ਨੌਜਵਾਨ ਮਣੀਮਹੇਸ਼ ਯਾਤਰਾ ਤੇ ਗਏ ਸਨ।

Advertisements

ਜਿੱਥੇ ਖਰਾਬ ਮੌਸਮ ਅਤੇ ਜ਼ਮੀਨ ਖਿਸਕਣ ਕਾਰਨ ਉਨ੍ਹਾਂ ਦਾ ਆਪਣੇ ਪਰਿਵਾਰ ਨਾਲ ਸੰਪਰਕ ਟੁੱਟ ਗਿਆ। ਪਿਛਲੇ ਐਤਵਾਰ ਨੂੰ ਨੌਜਵਾਨਾਂ ਨੇ ਆਪਣੇ ਪਰਿਵਾਰ ਆਖਰੀ ਗੱਲਬਾਤ ਫੋਨ ਤੇ ਕੀਤੀ ਸੀ ਪਰ ਬਾਅਦ ਵਿੱਚ ਉਨ੍ਹਾਂ ਦਾ ਫੋਨ ਬੰਦ ਆ ਰਿਹਾ ਹੈ। ਪੀੜਤ ਪਰਿਵਾਰਾਂ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ।  

LEAVE A REPLY

Please enter your comment!
Please enter your name here