Saturday, October 17, 2026
Home Latest ਪੰਜਾਬ ਸਰਕਾਰ ਵੱਲੋਂ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦੀ ਨਿਯੁਕਤੀ

ਪੰਜਾਬ ਸਰਕਾਰ ਵੱਲੋਂ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦੀ ਨਿਯੁਕਤੀ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਨੇ ਅੱਠ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦੀ ਨਿਯੁਕਤੀ ਕੀਤੀ ਹੈ। ਇਹ ਨਿਯੁਕਤੀਆਂ ਦੀਨਾਨਗਰ, ਸੁਲਤਾਨਪੁਰ ਲੋਧੀ, ਰਣਜੀਤ ਸਾਗਰ ਡੈਮ, ਪੱਟੀ, ਖਡੂਰ ਸਾਹਿਬ, ਮਜੀਠਾ, ਸਮਰਲਾ ਅਤੇ ਸਬ-ਤਹਿਸੀਲ ਬਮਿਆਲ ਵਿੱਚ ਤੁਰੰਤ ਪ੍ਰਭਾਵ ਨਾਲ ਕੀਤੀਆਂ ਗਈਆਂ ਹਨ।

Advertisements

ਦੀਨਾਨਗਰ (ਗੁਰਦਾਸਪੁਰ) ਵਿਖੇ ਤਹਿਸੀਲਦਾਰ ਬਲਵਿੰਦਰ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਪਰਮਿੰਦਰ ਸਿੰਘ ਨੂੰ ਸੁਲਤਾਨਪੁਰ ਲੋਧੀ (ਕਪੂਰਥਲਾ), ਤਹਿਸੀਲਦਾਰ ਸੰਜੀਵ ਨੂੰ ਰਣਜੀਤ ਸਿੰਘ ਡੈਮ ਪਠਾਨਕੋਟ, ਅੰਮ੍ਰਿਤਪਾਲ ਕੌਰ ਨੂੰ ਪੱਟੀ (ਤਰਨਤਾਰਨ), ਸੀਮਾ ਸ਼ਰਮਾ ਨੂੰ ਖਡੂਰ ਸਾਹਿਬ (ਤਰਨਤਾਰਨ), ਹਮੀਰ ਸਿੰਘ ਨੂੰ ਅੰਮ੍ਰਿਤਸਰ, ਸੰਦੀਪ ਕੁਮਾਰ ਨੂੰ ਸਮਰਾਲਾ (ਲੁਧਿਆਣਾ) ਤਾਇਨਾਤ ਕੀਤਾ ਗਿਆ ਹੈ।

LEAVE A REPLY

Please enter your comment!
Please enter your name here