
ਫ਼ਾਜ਼ਿਲਕਾ (ਦ ਸਟੈਲਰ ਨਿਊਜ਼) । ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਫਾਜ਼ਿਲਕਾ ਦੇ ਪਿੰਡ ਰੇਤੇ ਵਾਲੀ ਭੈਣੀ ਤੋਂ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਜਿੱਥੇ 28 ਸਾਲਾਂ ਦਾ ਨੌਜਵਾਨ ਹਰਭਜਨ ਸਿੰਘ ਬਿੱਟੂ ਸਤਲੁਜ ਦੇ ਪਾਣੀ ਵਿੱਚ ਡੁੱਬ ਗਿਆ। ਇਹ ਘਟਨਾ ਉਸ ਵੇਲੇ ਦੀ ਹੈ ਜਦੋਂ ਉਸਦਾ ਇੱਕ ਪਸ਼ੂ ਪਾਣੀ ਵਿੱਚ ਰੁੜ ਰਿਹਾ ਸੀ ਅਤੇ ਉਸਨੂੰ ਬਚਾਉਣ ਦੀ ਕੋਸ਼ਿਸ ਕਰਦਿਆਂ ਉਹ ਖੁਦ ਪਾਣੀ ਵਿੱਚ ਡੁੱਬ ਗਿਆ ਅਤੇ ਲਾਪਤਾ ਹੋ ਗਿਆ।

ਜਾਣਕਾਰੀ ਮੁਤਾਬਕ ਇਸ ਘਟਨਾ ਦੇ ਚੌਥੇ ਦਿਨ ਤੋਂ ਬਾਅਦ ਐਨ ਡੀ ਆਰ ਐਫ ਦੀ ਮਦਦ ਨਾਲ ਭਾਲ ਦੌਰਾਨ ਉਸਦੀ ਲਾਸ਼ ਇੱਕ ਦਰੱਖਤ ਨਾਲ ਫਸੀ ਹੋਈ ਮਿਲੀ।












