
ਗੁਰਦਾਸਪੁਰ(ਦ ਸਟੈਲਰ ਨਿਊਜ਼)। ਕਲਾਨੌਰ ਦੇ ਕਿਰਨ ਨਾਲੇ ‘ਚ ਇੱਕ ਨੌਜਵਾਨ ਦੇ ਪੈਰ ਤਿਲਕ ਕਾਰਨ ਉਹ ਪਾਣੀ ਵਿੱਚ ਡੁੱਬ ਗਿਆ। ਤਰੁੰਤ ਇਸ ਘਟਨਾ ਦੀ ਸੂਚਨਾ ਕਲਾਨੌਰ ਪੁਲਿਸ ਨੂੰ ਦਿੱਤੀ ਗਈ। ਨੌਜਵਾਨ ਦਾ ਨਾਮ ਕਰਨ ਗਿੱਲ ਦੱਸਿਆ ਜਾ ਰਿਹਾ ਹੈ ਅਤੇ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਉਹ ਕਿਰਨ ਨਾਲੇ ਦੇ ਕੰਢੇ ਤੁਰਿਆ ਜਾ ਰਿਹਾ ਸੀ ਕਿ ਅਚਾਨਕ ਪੈਰ ਤਿਲਕਣ ਕਾਰਣ ਉਹ ਨਾਲੇ ਵਿੱਚ ਡਿੱਗ ਗਿਆ।

ਇਸ ਘਟਨਾ ਦੇ 4 ਘੰਟੇ ਬੀਤ ਜਾਣ ਮਗਰੋ ਉਸਦੇ ਪੁੱਤਰ ਦੀ ਕੋਈ ਖਬਰ ਨਹੀਂ ਹੈ।ਦੂਜੇ ਪਾਸੇ ਪੁਲਿਸ ਅਧਿਕਾਰੀ ਚੰਚਲ ਸਿੰਘ ਨੇ ਦੱਸਿਆ ਕਿ ਐੱਨ.ਡੀ. ਆਰ. ਐੱਫ. ਟੀਮ ਡੁੱਬੇ ਨੌਜਵਾਨ ਦੀ ਤਲਾਸ਼ ਕਰ ਰਹੇ ਹਨ।











