Tuesday, October 6, 2026
Home National ਬੇਕਾਬੂ ਟਰੱਕ ਨੇ 15 ਲੋਕਾਂ ਨੂੰ ਕੁਚਲਿਆ, 2 ਦੀ ਮੌਤ ਅਤੇ 13...

ਬੇਕਾਬੂ ਟਰੱਕ ਨੇ 15 ਲੋਕਾਂ ਨੂੰ ਕੁਚਲਿਆ, 2 ਦੀ ਮੌਤ ਅਤੇ 13 ਜ਼ਖਮੀ

ਇੰਦੌਰ ( ਦ ਸਟੈਲਰ ਨਿਊਜ਼) । ਇੰਦੌਰ ਦੇ ਏਅਰਪੋਰਟ ਰੋਡ ‘ਤੇ ਸਥਿਤ ਸਿੱਖਿਆ ਨਗਰ ਵਿੱਚ ਸੋਮਵਾਰ ਸ਼ਾਮ ਨੂੰ ਇੱਕ ਭਿਆਨਕ ਹਾਦਸਾ ਵਾਪਰਿਆ ਹੈ।  ਅੰਕਿਤ ਹੋਟਲ ਅਤੇ ਗੀਤਾਂਜਲੀ ਹਸਪਤਾਲ ਦੇ ਵਿਚਕਾਰ ਇੱਕ ਤੇਜ਼ ਰਫ਼ਤਾਰ ਟਰੱਕ ਨੇ 15 ਲੋਕਾਂ ਨੂੰ ਕੁਚਲ ਦਿੱਤਾ। ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ। ਜਦਕਿ ਕਈ ਹੋਰ ਗੰਭੀਰ ਜ਼ਖਮੀ ਹਨ। ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਜਾਣਕਾਰੀ ਮੁਤਾਬਕ ਹਾਦਸੇ ਦੌਰਾਨ ਇੱਕ ਬਾਈਕ ਟਰੱਕ ਦੇ ਹੇਠਾਂ ਫਸ ਗਈ। ਟਰੱਕ ਬਾਈਕ ਨੂੰ ਕਾਫ਼ੀ ਦੂਰ ਤੱਕ ਘਸੀਟਦਾ ਰਿਹਾ, ਜਿਸ ਕਾਰਨ ਬਾਈਕ ਨੂੰ ਅੱਗ ਲੱਗ ਗਈ ਅਤੇ ਟਰੱਕ ਨੂੰ ਵੀ ਕੁਝ ਹੀ ਸਮੇਂ ਵਿੱਚ ਅੱਗ ਲੱਗ ਗਈ। ਟਰੱਕ ਦੇ ਅਗਲੇ ਹਿੱਸੇ ਵਿੱਚ ਫਸਣ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ।

Advertisements

ਇੱਕ ਚਸ਼ਮਦੀਦ ਗਵਾਹ ਨੇ ਦੱਸਿਆ ਕਿ ਟਰੱਕ ਦੀਆਂ ਬ੍ਰੇਕਾਂ ਕੰਮ ਨਹੀਂ ਕਰ ਰਹੀਆਂ ਸਨ ਅਤੇ ਡਰਾਈਵਰ ਸ਼ਰਾਬੀ ਹਾਲਤ ਵਿੱਚ ਸੀ। ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਦੇ ਨੇੜੇ ਟਰੱਕ ਨੇ ਇੱਕ ਈ-ਰਿਕਸ਼ਾ ਸਮੇਤ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਤੋਂ ਬਾਅਦ   ਹਸਪਤਾਲ ਵਿੱਚ ਦਾਖਲ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਦਾਖਲ ਕਰਵਾਇਆ ਗਿਆ।  ਮੁੱਖ ਮੰਤਰੀ ਮੋਹਨ ਯਾਦਵ ਨੇ ਇੰਦੌਰ ਵਿੱਚ ਟਰੱਕ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ। 

LEAVE A REPLY

Please enter your comment!
Please enter your name here