Sunday, October 18, 2026
Home Crime ਜਗਮੀਤ ਨੂੰ 2 ਪਿਸਟਲ, 3 ਮੈਗਜੀਨ, 2 ਜਿੰਦਾ ਰੋਂਦ ਸਮੇਤ ਕੀਤਾ ਕਾਬੂ

ਜਗਮੀਤ ਨੂੰ 2 ਪਿਸਟਲ, 3 ਮੈਗਜੀਨ, 2 ਜਿੰਦਾ ਰੋਂਦ ਸਮੇਤ ਕੀਤਾ ਕਾਬੂ

ਰਾਜਪੁਰਾ (ਦ ਸਟੈਲਰ ਨਿਊਜ਼)।  ਰਾਜਪੁਰਾ ਦੀ ਸਪੈਸ਼ਲ ਪੁਲਿਸ ਸੈਲ ਦੇ ਇੰਚਾਰਜ ਸਬ ਇੰਸਪੈਕਟਰ ਮਨਪ੍ਰੀਤ ਸਿੰਘ ਅਤੇ ਕਾਊਂਟਰ ਇੰਟੈਲੀਜੈਂਸ ਪਟਿਆਲਾ ਦੀਆਂ ਸਾਂਝੀਆਂ ਟੀਮਾਂ ਵੱਲੋਂ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਗੈਰ ਕਾਨੂੰਨੀ ਹਥਿਆਰ ਦੀ ਸਪਲਾਈ ਰੋਕਣ ਦੇ ਹੋਏ ਇੱਕ ਵੱਡਾ ਝਟਕਾ ਦਿੰਦੇ ਹੋਏ ਸੰਗਠਿਤ ਹਥਿਆਰਾਂ ਦੇ ਨੈਟਵਰਕ ਨੂੰ ਤਬਾਹ ਕਰ ਦਿੱਤਾ ਹੈ। 

Advertisements

ਇਸ ਵਿੱਚ ਜਗਮੀਤ ਸਿੰਘ ਉਰਫ ਇਸ ਪੀ ਸੋਰਾਓ ਪੁੱਤਰ ਕਿਰਪਾਲ ਸਿੰਘ ਵਾਸੀ ਪਿੰਡ ਬੀਬੀਪੁਰ ਥਾਨਾ ਬਖਸ਼ੀਵਾਲਾ ਜ਼ਿਲ੍ਹਾ ਪਟਿਆਲਾ ਹਾਲ ਕਿਰਾਏਦਾਰ ਬਲੋਸੋਮ ਇਨਕਲੇਵ ਨਾਭਾ ਰੋਡ ਪਟਿਆਲਾ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ 2 ਪਿਸਟਲ ਤਿੰਨ ਮੈਗਜੀਨ ਅਤੇ ਦੋ ਜਿੰਦਾ ਰੋਂਦ ਬਰਾਮਦ ਕਰਕੇ ਆਰੋਪੀ ਖਿਲਾਫ਼ ਥਾਣਾ ਖੇੜੀ ਗੰਡਿਆ ‘ਚ ਮੁਕਦਮਾ ਦਰਜ  ਕੀਤਾ ਗਿਆ ਹੈ ,ਆਰੋਪੀ ਪਾਸੋਂ ਡੰਗਾਈ ਨਾਲ ਪੁਛਗਿੱਛ ਕੀਤੀ ਜਾ ਰਹੀ ਹੈ। ਇਸ ਦੇ ਖਿਲਾਫ ਪਹਿਲਾਂ ਵੀ ਸ਼ਰਾਬ ਦਾ ਇੱਕ ਮੁਕੱਦਮਾ ਦਰਜ ਹੈ। 

ਗ੍ਰਿਫ਼ਤਾਰ ਆਰੋਪੀ ਜਗਮੀਤ ਸਿੰਘ ਉਰਫ ਐਸਪੀ ਸਰਾਓ ਪੁੱਤਰ ਕਿਰਪਾਲ ਸਿੰਘ ਵਾਸੀ ਪਿੰਡ ਬੀਬੀਪੁਰ ਥਾਣਾ ਬਖਸ਼ੀਵਾਲਾ ਜ਼ਿਲ੍ਹਾ ਪਟਿਆਲਾ ‘ਚ ਬਲੋਸਮ ਇਨਕਲੇਵ ਨਾਭਾ ਰੋਡ ਪਟਿਆਲਾ ਵਿਖੇ ਕਿਰਾਏ ‘ਤੇ ਰਹਿੰਦਾ ਸੀ,ਜਿਸ ਨੂੰ ਰਾਜਪੁਰਾ ਸਪੈਸ਼ਲ ਸੈੱਲ ਵੱਲੋਂ ਰਾਜਪੁਰਾ ਦੇ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਹੋਰ ਪੁੱਛ ਪੜਤਾਲ ਕਰਨ ਦੇ ਲਈ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। 

ਸਬ ਇੰਸਪੈਕਟਰ ਸਪੈਸ਼ਲ ਸੈਲ ਪੁਲਿਸ ਰਾਜਪੁਰਾ ਮਨਪ੍ਰੀਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਗਮੀਤ ਸਿੰਘ ਨੂੰ ਕਾਬੂ ਕੀਤਾ ਗਿਆ ਹੈ। ਜਿਸ ਪਾਸੋਂ ਦੋ ਪਿਸਟਲ ਤਿੰਨ ਮੈਗਜ਼ੀਨ ਅਤੇ ਵੀ ਜਿੰਦਾ ਰੋਂਦ ਬਰਾਮਦ ਕੀਤੇ ਗਏ ਹਨ ਅਤੇ ਹੋਰ ਪੁੱਛ ਪੜਤਾਲ ਕਰਨ ਦੇ ਲਈ ਰਾਜਪੁਰਾ ਦੀ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਖੇੜੀ ਗੰਡਿਆ ਥਾਣੇ ਵਿੱਚ ਕੇਸ ਰਜਿਸਟਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾੜੇ ਅਫਸਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। 

LEAVE A REPLY

Please enter your comment!
Please enter your name here