
ਜੈਪੁਰ (ਦ ਸਟੈਲਰ ਨਿਊਜ਼)। ਜੈਪੁਰ ਦੇ ਸਵਾਈ ਮਾਨ ਸਿੰਘ (ਐਸਐਮਐਸ) ਹਸਪਤਾਲ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੰਟੈਂਸਿਵ ਕੇਅਰ ਯੂਨਿਟ ਵਾਰਡ ਵਿੱਚ ਅੱਗ ਲੱਗਣ ਕਾਰਨ ਅੱਠ ਮਰੀਜ਼ਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਦੋ ਔਰਤਾਂ ਅਤੇ ਚਾਰ ਪੁਰਸ਼ ਸ਼ਾਮਲ ਸਨ। ਦੱਸਿਆ ਜਾ ਰਿਹਾ ਹੈ ਕਿ ਆਈਸੀਯੂ ਵਿੱਚ ਚੌਵੀ ਮਰੀਜ਼ਾਂ ਨੂੰ ਦਾਖਲ ਕੀਤਾ ਗਿਆ ਸੀ। ਜਿਨ੍ਹਾਂ ਵਿੱਚੋਂ 11 ਟਰੌਮਾ ਆਈਸੀਯੂ ਵਿੱਚ ਸਨ। ਹਸਪਤਾਲ ਦੇ ਸਟਾਫ ਨੇ ਤੁਰੰਤ ਮਰੀਜ਼ਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਡਾ. ਅਨੁਰਾਗ ਧਾਕੜ ਨੇ ਦੱਸਿਆ “ਸਾਡੇ ਟਰਾਮਾ ਸੈਂਟਰ ਵਿੱਚ ਦੂਜੀ ਮੰਜ਼ਿਲ ‘ਤੇ ਦੋ ਆਈਸੀਯੂ ਹਨ: ਇੱਕ ਟਰਾਮਾ ਆਈਸੀਯੂ ਅਤੇ ਇੱਕ ਸੈਮੀ-ਆਈਸੀਯੂ। ਸਾਡੇ ਕੋਲ ਉੱਥੇ 24 ਮਰੀਜ਼ ਸਨ, 11 ਟਰਾਮਾ ਆਈਸੀਯੂ ਵਿੱਚ ਅਤੇ 13 ਸੈਮੀ-ਆਈਸੀਯੂ ਵਿੱਚ। ਟਰਾਮਾ ਆਈਸੀਯੂ ਵਿੱਚ ਇੱਕ ਸ਼ਾਰਟ ਸਰਕਟ ਹੋਇਆ ਅਤੇ ਅੱਗ ਤੇਜ਼ੀ ਨਾਲ ਫੈਲ ਗਈ, ਜਿਸ ਨਾਲ ਜ਼ਹਿਰੀਲੀਆਂ ਗੈਸਾਂ ਨਿਕਲੀਆਂ।”

ਹਸਪਤਾਲ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਜ਼ਿਆਦਾਤਰ ਮਰੀਜ਼ ਬੇਹੋਸ਼ ਸਨ। ਸਾਡੀ ਟਰਾਮਾ ਸੈਂਟਰ ਟੀਮ, ਸਾਡੇ ਨਰਸਿੰਗ ਅਫਸਰਾਂ ਅਤੇ ਵਾਰਡ ਬੁਆਏਜ਼ ਨੇ ਤੁਰੰਤ ਉਨ੍ਹਾਂ ਨੂੰ ਟਰਾਲੀਆਂ ‘ਤੇ ਲੱਦਿਆ ਅਤੇ ਆਈਸੀਯੂ ਵਿੱਚੋਂ ਬਾਹਰ ਕੱਢਿਆ। ਉਨ੍ਹਾਂ ਨੂੰ ਹੋਰ ਥਾਵਾਂ ‘ਤੇ ਭੇਜ ਦਿੱਤਾ ਗਿਆ। ਛੇ ਮਰੀਜ਼ਾਂ ਦੀ ਹਾਲਤ ਗੰਭੀਰ ਸੀ। (ਆਈਸੀਯੂ) ਵਾਰਡ ਵਿੱਚ ਅੱਗ ਲੱਗਣ ਨਾਲ ਅੱਠ ਮਰੀਜ਼ਾਂ ਦੀ ਦੁਖਦਾਈ ਮੌਤ ਹੋ ਗਈ।












